5ਮੈਂ ਇੱਕ ਵਾਰ ਬੋਲਿਆ, ਪਰ ਮੇਰੇ ਕੋਲ ਕੋਈ ਜਵਾਬ ਨਹੀਂ ਹੈ, ਦੂਜੀ ਵਾਰ ਵੀ ਬੋਲਿਆ, ਪਰ ਮੈਂ ਹੋਰ ਨਹੀਂ ਕਹਾਂਗਾ।”
6ਫਿਰ ਯਾਹਵੇਹ ਨੇ ਵਾਵਰੋਲੇ ਵਿੱਚੋਂ ਅੱਯੋਬ ਨਾਲ ਗੱਲ ਕੀਤੀ:
7“ਇੱਕ ਯੋਧੇ ਵਾਂਗ ਆਪਣੀ ਕਮਰ ਨੂੰ ਕੱਸ ਲੈ; ਮੈਂ ਤੁਹਾਨੂੰ ਸਵਾਲ ਕਰਾਂਗਾ, ਅਤੇ ਤੂੰ ਮੈਨੂੰ ਉੱਤਰ ਦੇਵੇਗਾ।
8“ਕੀ ਤੂੰ ਮੇਰੇ ਨਿਆਂ ਨੂੰ ਰੱਦ ਕਰੇਗਾ? ਕੀ ਤੂੰ ਆਪਣੇ ਆਪ ਨੂੰ ਧਰਮੀ ਠਹਿਰਾਉਣ ਲਈ ਮੈਨੂੰ ਦੋਸ਼ੀ ਠਹਿਰਾਓਗੇ?
9ਕੀ ਤੇਰੇ ਕੋਲ ਪਰਮੇਸ਼ਵਰ ਵਰਗੀ ਬਾਂਹ ਹੈ, ਅਤੇ ਕੀ ਤੇਰੀ ਆਵਾਜ਼ ਉਹ ਦੇ ਵਰਗੀ ਗਰਜ ਸਕਦੀ ਹੈ?