ਅੱਯੋਬ 41

ਉਸਨੂੰ ਫੜਨ ਦੀ ਆਸ ਰੱਖਣੀ ਵਿਅਰਥ ਹੈ; ਉਸਨੂੰ ਵੇਖਦਿਆਂ ਹੀ ਜੀਅ ਕੱਚਾ ਪੈ ਜਾਂਦਾ ਹੈ।

Job 41:9 (UKJV) Behold, the hope of him is in vain: shall not one be cast down even at the sight of him?

7ਕੀ ਤੂੰ ਇਸ ਦੀ ਖੱਲ ਨੂੰ ਬਰਛਿਆਂ ਨਾਲ ਵਿੰਨ੍ਹ ਸਕਦਾ ਹੈ, ਜਾਂ ਇਸ ਦੇ ਸਿਰ ਨੂੰ ਮੱਛੀਆਂ ਫੜਨ ਵਾਲੇ ਤ੍ਰਿਸੂਲਾਂ ਨਾਲ?

8ਜੇ ਤੂੰ ਇਸ ਉੱਤੇ ਹੱਥ ਰੱਖੇ, ਤੂੰ ਸੰਘਰਸ਼ ਨੂੰ ਯਾਦ ਰੱਖੇਗਾ ਦੁਬਾਰਾ ਕਦੇ ਨਹੀਂ ਕਰੇਗਾ!

9ਉਸਨੂੰ ਫੜਨ ਦੀ ਆਸ ਰੱਖਣੀ ਵਿਅਰਥ ਹੈ; ਉਸਨੂੰ ਵੇਖਦਿਆਂ ਹੀ ਜੀਅ ਕੱਚਾ ਪੈ ਜਾਂਦਾ ਹੈ।

10ਕੋਈ ਵੀ ਇਸ ਨੂੰ ਜਗਾਉਣ ਲਈ ਇੰਨਾ ਕਰੜਾ ਨਹੀਂ ਹੈ। ਤਾਂ ਮੇਰੇ ਵਿਰੁੱਧ ਕੌਣ ਖੜ੍ਹਾ ਹੋ ਸਕਦਾ ਹੈ?

11ਮੇਰੇ ਵਿਰੁੱਧ ਕਿਸ ਨੇ ਦਾਅਵਾ ਕੀਤਾ ਹੈ ਕਿ ਮੈਨੂੰ ਭੁਗਤਾਨ ਕਰਨਾ ਚਾਹੀਦਾ ਹੈ? ਅਕਾਸ਼ ਦੇ ਹੇਠਾਂ ਸਭ ਕੁਝ ਮੇਰਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.