7ਹੇ ਪਰਮੇਸ਼ਵਰ, ਯਾਦ ਰੱਖੋ ਕਿ ਮੇਰਾ ਜੀਵਨ ਇੱਕ ਸਾਹ ਹੈ; ਮੇਰੀਆਂ ਅੱਖਾਂ ਫੇਰ ਕਦੇ ਖੁਸ਼ੀ ਨਹੀਂ ਦੇਖ ਸਕਣਗੀਆਂ।
8ਜਿਹੜੀ ਅੱਖ ਹੁਣ ਮੈਨੂੰ ਦੇਖਦੀ ਹੈ ਉਹ ਹੁਣ ਮੈਨੂੰ ਨਹੀਂ ਦੇਖ ਸਕੇਗੀ; ਤੁਸੀਂ ਮੈਨੂੰ ਲੱਭੋਗੇ, ਪਰ ਮੈਂ ਤਦ ਤੱਕ ਨਹੀਂ ਰਹਾਂਗਾ।
9ਜਿਵੇਂ ਬੱਦਲ ਮਿਟ ਜਾਂਦਾ ਹੈ ਅਤੇ ਚਲਾ ਜਾਂਦਾ ਹੈ, ਉਸੇ ਤਰ੍ਹਾਂ ਜਿਹੜਾ ਕਬਰ ਵਿੱਚ ਜਾਂਦਾ ਹੈ ਉਹ ਵਾਪਸ ਨਹੀਂ ਆਉਂਦਾ।
10ਉਹ ਫਿਰ ਕਦੇ ਆਪਣੇ ਘਰ ਨਹੀਂ ਆਵੇਗਾ; ਉਸਦਾ ਸਥਾਨ ਉਸਨੂੰ ਫਿਰ ਨਹੀਂ ਪਛਾਣੇਗਾ।
11“ਇਸ ਲਈ ਮੈਂ ਚੁੱਪ ਨਹੀਂ ਰਹਾਂਗਾ; ਮੈਂ ਆਪਣੇ ਆਤਮਾ ਦੇ ਦੁੱਖ ਵਿੱਚ ਬੋਲਾਂਗਾ, ਮੈਂ ਆਪਣੀ ਆਤਮਾ ਦੀ ਕੜਵਾਹਟ ਵਿੱਚ ਸ਼ਿਕਾਇਤ ਕਰਾਂਗਾ।