ਅੱਯੋਬ 7

ਉਹ ਫਿਰ ਕਦੇ ਆਪਣੇ ਘਰ ਨਹੀਂ ਆਵੇਗਾ; ਉਸਦਾ ਸਥਾਨ ਉਸਨੂੰ ਫਿਰ ਨਹੀਂ ਪਛਾਣੇਗਾ।

Job 7:10 (UKJV) He shall return no more to his house, neither shall his place know him any more.

8ਜਿਹੜੀ ਅੱਖ ਹੁਣ ਮੈਨੂੰ ਦੇਖਦੀ ਹੈ ਉਹ ਹੁਣ ਮੈਨੂੰ ਨਹੀਂ ਦੇਖ ਸਕੇਗੀ; ਤੁਸੀਂ ਮੈਨੂੰ ਲੱਭੋਗੇ, ਪਰ ਮੈਂ ਤਦ ਤੱਕ ਨਹੀਂ ਰਹਾਂਗਾ।

9ਜਿਵੇਂ ਬੱਦਲ ਮਿਟ ਜਾਂਦਾ ਹੈ ਅਤੇ ਚਲਾ ਜਾਂਦਾ ਹੈ, ਉਸੇ ਤਰ੍ਹਾਂ ਜਿਹੜਾ ਕਬਰ ਵਿੱਚ ਜਾਂਦਾ ਹੈ ਉਹ ਵਾਪਸ ਨਹੀਂ ਆਉਂਦਾ।

10ਉਹ ਫਿਰ ਕਦੇ ਆਪਣੇ ਘਰ ਨਹੀਂ ਆਵੇਗਾ; ਉਸਦਾ ਸਥਾਨ ਉਸਨੂੰ ਫਿਰ ਨਹੀਂ ਪਛਾਣੇਗਾ।

11“ਇਸ ਲਈ ਮੈਂ ਚੁੱਪ ਨਹੀਂ ਰਹਾਂਗਾ; ਮੈਂ ਆਪਣੇ ਆਤਮਾ ਦੇ ਦੁੱਖ ਵਿੱਚ ਬੋਲਾਂਗਾ, ਮੈਂ ਆਪਣੀ ਆਤਮਾ ਦੀ ਕੜਵਾਹਟ ਵਿੱਚ ਸ਼ਿਕਾਇਤ ਕਰਾਂਗਾ।

12ਕੀ ਮੈਂ ਸਮੁੰਦਰ ਹਾਂ, ਜਾਂ ਸਮੁੰਦਰ ਦੀ ਡੂੰਗਾਈ ਦਾ ਜੰਤੂ, ਜੋ ਤੂੰ ਮੈਨੂੰ ਪਹਿਰੇ ਹੇਠ ਰੱਖਿਆ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.