17ਇਹ ਫਿਰ ਉੱਤਰ ਵੱਲ ਮੁੜਿਆ, ਏਨ-ਸ਼ਮੇਸ਼ ਕੋਲ ਨਿੱਕਲੀ ਅਤੇ ਗਲੀਲੋਥ ਤੱਕ ਚੱਲ ਕੇ ਜੋ ਅਦੁੰਮੀਮ ਦੀ ਚੜ੍ਹਾਈ ਦੇ ਸਾਹਮਣੇ ਹੈ ਅਤੇ ਰਊਬੇਨ ਦੇ ਪੁੱਤਰ ਬੋਹਾਨ ਦੇ ਪੱਥਰ ਤੱਕ ਉਤਰੀ।
18ਇਹ ਬੈਤ ਅਰਾਬਾਹਾ ਅੱਗੇ ਚੜ੍ਹਾਈ ਤੱਕ ਉਤਰ ਵੱਲ ਲੰਘੀ ਤਾਂ ਅਰਾਬਾਹ ਨੂੰ ਉਤਰੀ।
19ਇਹ ਫਿਰ ਬੈਤ-ਹੋਗਲਾਹ ਦੀ ਉੱਤਰੀ ਢਲਾਨ ਤੱਕ ਪਹੁੰਚੀ ਅਤੇ ਮ੍ਰਿਤ ਸਾਗਰ ਦੀ ਉੱਤਰੀ ਖਾੜੀ ਤੱਕ, ਅਰਥਾਤ ਦੱਖਣ ਵਿੱਚ ਯਰਦਨ ਦੇ ਮੂੰਹ ਉੱਤੇ ਨਿੱਕਲਿਆ। ਇਹ ਦੱਖਣ ਦੀ ਸੀਮਾ ਸੀ।
20ਪੂਰਬ ਦੇ ਪਾਸੇ ਉਸ ਦੀ ਹੱਦ ਯਰਦਨ ਸੀ। ਉਹ ਬਿਨਯਾਮੀਨੀਆਮ ਦੀ ਮਿਲਖ਼ ਦੀਆਂ ਆਲੇ-ਦੁਆਲੇ ਦੀਆਂ ਹੱਦਾਂ ਉਹਨਾਂ ਦੇ ਘਰਾਣਿਆਂ ਅਨੁਸਾਰ ਸਨ।
21ਬਿਨਯਾਮੀਨ ਦੇ ਗੋਤ ਦੇ ਆਪਣੇ ਗੋਤਾਂ ਅਨੁਸਾਰ ਹੇਠ ਲਿਖੇ ਕਸਬੇ ਸਨ: ਯਰੀਹੋ, ਬੈਤ-ਹੋਗਲਾਹ, ਏਮੇਕ ਕਸੀਸ,