ਜ਼ਬੂਰਾਂ 1

ਇਸ ਲਈ ਦੁਸ਼ਟ ਨਿਆਂ ਦੇ ਸਾਹਮਣੇ ਨਹੀਂ ਖਲੋ ਸਕੇਗਾ ਅਤੇ ਨਾ ਹੀ ਪਾਪੀ ਧਰਮੀ ਲੋਕਾਂ ਦੀ ਸਭਾ ਵਿੱਚ ਖਲੋ ਸਕਣਗੇ।

Psalm 1:5 (UKJV) Therefore the ungodly shall not stand in the judgment, nor sinners in the congregation of the righteous.

3ਉਹ ਮਨੁੱਖ ਤਾਂ ਉਸ ਦਰਖ਼ਤ ਦੇ ਵਰਗਾ ਹੈ, ਜੋ ਵਗਦੇ ਪਾਣੀਆਂ ਦੇ ਕਿਨਾਰੇ ਉੱਤੇ ਲਾਇਆ ਗਿਆ ਹੋਵੇ, ਜੋ ਆਪਣਾ ਫਲ ਰੁੱਤ ਅਨੁਸਾਰ ਦਿੰਦਾ ਹੈ, ਅਤੇ ਜਿਸ ਦੇ ਪੱਤੇ ਨਹੀਂ ਕੁਮਲਾਉਂਦੇ, ਜੋ ਕੁਝ ਉਹ ਕਰਦਾ ਹੈ ਸੋ ਸਫ਼ਲ ਹੋਵੇਗਾ।

4ਦੁਸ਼ਟ ਇਸ ਤਰ੍ਹਾਂ ਦੇ ਨਹੀਂ ਹੁੰਦੇ! ਪਰ ਉਹ ਤੂੜੀ ਦੇ ਵਾਂਗ ਹੁੰਦੇ ਹਨ ਜਿਸ ਨੂੰ ਹਵਾ ਉਡਾ ਕੇ ਲੈ ਜਾਂਦੀ ਹੈ।

5ਇਸ ਲਈ ਦੁਸ਼ਟ ਨਿਆਂ ਦੇ ਸਾਹਮਣੇ ਨਹੀਂ ਖਲੋ ਸਕੇਗਾ ਅਤੇ ਨਾ ਹੀ ਪਾਪੀ ਧਰਮੀ ਲੋਕਾਂ ਦੀ ਸਭਾ ਵਿੱਚ ਖਲੋ ਸਕਣਗੇ।

6ਕਿਉਂਕਿ ਯਾਹਵੇਹ ਧਰਮੀ ਲੋਕਾਂ ਦੇ ਮਾਰਗ ਉੱਤੇ ਨਜ਼ਰ ਰੱਖਦਾ ਹੈ, ਪਰ ਦੁਸ਼ਟਾਂ ਦਾ ਮਾਰਗ ਨਾਸ਼ ਵੱਲ ਜਾਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.