4ਦੁਸ਼ਟ ਇਸ ਤਰ੍ਹਾਂ ਦੇ ਨਹੀਂ ਹੁੰਦੇ! ਪਰ ਉਹ ਤੂੜੀ ਦੇ ਵਾਂਗ ਹੁੰਦੇ ਹਨ ਜਿਸ ਨੂੰ ਹਵਾ ਉਡਾ ਕੇ ਲੈ ਜਾਂਦੀ ਹੈ।
5ਇਸ ਲਈ ਦੁਸ਼ਟ ਨਿਆਂ ਦੇ ਸਾਹਮਣੇ ਨਹੀਂ ਖਲੋ ਸਕੇਗਾ ਅਤੇ ਨਾ ਹੀ ਪਾਪੀ ਧਰਮੀ ਲੋਕਾਂ ਦੀ ਸਭਾ ਵਿੱਚ ਖਲੋ ਸਕਣਗੇ।
6ਕਿਉਂਕਿ ਯਾਹਵੇਹ ਧਰਮੀ ਲੋਕਾਂ ਦੇ ਮਾਰਗ ਉੱਤੇ ਨਜ਼ਰ ਰੱਖਦਾ ਹੈ, ਪਰ ਦੁਸ਼ਟਾਂ ਦਾ ਮਾਰਗ ਨਾਸ਼ ਵੱਲ ਜਾਂਦਾ ਹੈ।