1ਯਾਹਵੇਹ ਦੀ ਉਸਤਤ ਵਿੱਚ, ਸਾਰੀ ਧਰਤੀ ਉੱਚੀ ਆਵਾਜ਼ ਵਿੱਚ ਪੁਕਾਰੇ।
2ਅਨੰਦ ਨਾਲ ਯਾਹਵੇਹ ਦੀ ਉਪਾਸਨਾ ਕਰੋ; ਗੀਤ ਗਾਉਂਦੇ ਹੋਏ ਉਸਦੀ ਹਜ਼ੂਰੀ ਵਿੱਚ ਪ੍ਰਵੇਸ਼ ਕਰੋ।
3ਇਹ ਸਮਝ ਲਵੋ ਕਿ ਯਾਹਵੇਹ ਹੀ ਪਰਮੇਸ਼ਵਰ ਹੈ। ਉਸ ਨੇ ਸਾਨੂੰ ਬਣਾਇਆ ਹੈ, ਅਸੀਂ ਉਸ ਦੇ ਹਾਂ। ਅਸੀਂ ਉਸ ਦੇ ਲੋਕ ਹਾਂ, ਅਸੀਂ ਉਸ ਦੀਆਂ ਚਰਾਂਦਾਂ ਦੀਆਂ ਭੇਡਾਂ ਵਰਗੇ ਹਾਂ।