ਜ਼ਬੂਰਾਂ 100

ਅਨੰਦ ਨਾਲ ਯਾਹਵੇਹ ਦੀ ਉਪਾਸਨਾ ਕਰੋ; ਗੀਤ ਗਾਉਂਦੇ ਹੋਏ ਉਸਦੀ ਹਜ਼ੂਰੀ ਵਿੱਚ ਪ੍ਰਵੇਸ਼ ਕਰੋ।

Psalm 100:2 (UKJV) Serve the LORD with gladness: come before his presence with singing.

1ਯਾਹਵੇਹ ਦੀ ਉਸਤਤ ਵਿੱਚ, ਸਾਰੀ ਧਰਤੀ ਉੱਚੀ ਆਵਾਜ਼ ਵਿੱਚ ਪੁਕਾਰੇ।

2ਅਨੰਦ ਨਾਲ ਯਾਹਵੇਹ ਦੀ ਉਪਾਸਨਾ ਕਰੋ; ਗੀਤ ਗਾਉਂਦੇ ਹੋਏ ਉਸਦੀ ਹਜ਼ੂਰੀ ਵਿੱਚ ਪ੍ਰਵੇਸ਼ ਕਰੋ।

3ਇਹ ਸਮਝ ਲਵੋ ਕਿ ਯਾਹਵੇਹ ਹੀ ਪਰਮੇਸ਼ਵਰ ਹੈ। ਉਸ ਨੇ ਸਾਨੂੰ ਬਣਾਇਆ ਹੈ, ਅਸੀਂ ਉਸ ਦੇ ਹਾਂ। ਅਸੀਂ ਉਸ ਦੇ ਲੋਕ ਹਾਂ, ਅਸੀਂ ਉਸ ਦੀਆਂ ਚਰਾਂਦਾਂ ਦੀਆਂ ਭੇਡਾਂ ਵਰਗੇ ਹਾਂ।

4ਧੰਨਵਾਦ ਦੀ ਭਾਵਨਾ ਨਾਲ ਉਹਨਾਂ ਦੇ ਦਰਵਾਜ਼ਿਆਂ ਵਿੱਚ ਆਓ, ਅਤੇ ਉਸਤਤ ਕਰਦੇ ਹੋਵੇ ਉਸਦੇ ਵਿਹੜਿਆਂ ਵਿੱਚ ਆਓ। ਉਸਦਾ ਧੰਨਵਾਦ ਕਰੋ ਅਤੇ ਉਸਦੇ ਨਾਮ ਨੂੰ ਮੁਬਾਰਕ ਆਖੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.