19ਤੁਸੀਂ ਰੁੱਤਾਂ ਦੇ ਲਈ ਚੰਦਰਮਾ ਨੂੂੰ ਬਣਾਇਆ ਹੈ, ਅਤੇ ਸੂਰਜ ਜਾਣਦਾ ਹੈ ਕਿ ਕਦੋਂ ਡੁੱਬਣਾ ਹੈ।
20ਤੂੰ ਹਨ੍ਹੇਰਾ ਕਰਦਾ ਹੈ ਅਤੇ ਰਾਤ ਹੋ ਜਾਂਦੀ ਹੈ, ਤਦ ਸਾਰੇ ਜੰਗਲੀ ਜਾਨਵਰ ਘੁੰਮਣ ਨੂੰ ਨਿਕਲਦੇ ਹਨ।
21ਤਕੜੇ ਸ਼ੇਰ ਆਪਣੇ ਸ਼ਿਕਾਰ ਲਈ ਗਰਜਦੇ ਹਨ, ਉਹ ਪਰਮੇਸ਼ਵਰ ਤੋਂ ਆਪਣਾ ਭੋਜਨ ਭਾਲਦੇ ਹਨ।
22ਸੂਰਜ ਚੜ੍ਹਨ ਨਾਲ ਉਹ ਚੁੱਪ-ਚਾਪ ਲੁਕ ਜਾਂਦੇ ਹਨ, ਸੌਣ ਲਈ ਆਪੋ-ਆਪਣੇ ਡੇਰਿਆਂ ਨੂੰ ਮੁੜ ਜਾਂਦੇ ਹਨ।
23ਇਸ ਸਮੇਂ ਮਨੁੱਖ ਆਪੋ-ਆਪਣੇ ਕੰਮਾਂ ਲਈ ਬਾਹਰ ਜਾਂਦੇ ਹਨ, ਉਹ ਸ਼ਾਮ ਤੱਕ ਮਿਹਨਤ ਕਰਦੇ ਰਹਿੰਦੇ ਹਨ।