22ਸੂਰਜ ਚੜ੍ਹਨ ਨਾਲ ਉਹ ਚੁੱਪ-ਚਾਪ ਲੁਕ ਜਾਂਦੇ ਹਨ, ਸੌਣ ਲਈ ਆਪੋ-ਆਪਣੇ ਡੇਰਿਆਂ ਨੂੰ ਮੁੜ ਜਾਂਦੇ ਹਨ।
23ਇਸ ਸਮੇਂ ਮਨੁੱਖ ਆਪੋ-ਆਪਣੇ ਕੰਮਾਂ ਲਈ ਬਾਹਰ ਜਾਂਦੇ ਹਨ, ਉਹ ਸ਼ਾਮ ਤੱਕ ਮਿਹਨਤ ਕਰਦੇ ਰਹਿੰਦੇ ਹਨ।
24ਹੇ ਯਾਹਵੇਹ, ਤੇਰੇ ਕੰਮ ਬਹੁਤ ਸਾਰੇ ਹਨ, ਤੁਸੀਂ ਉਹਨਾਂ ਸਾਰਿਆਂ ਨੂੰ ਆਪਣੇ ਅਦਭੁਤ ਗਿਆਨ ਵਿੱਚ ਬਣਾਇਆ ਹੈ; ਸਾਰੀ ਧਰਤੀ ਤੇਰੇ ਰਚਾਏ ਹੋਏ ਜੀਵਾਂ ਨਾਲ ਭਰੀ ਹੋਈ ਹੈ।
25ਇੱਕ ਪਾਸੇ ਸਮੁੰਦਰ ਹੈ ਜੋ ਚੌੜਾ ਅਤੇ ਡੂੰਘਾ ਹੈ, ਉਸ ਵਿੱਚ ਅਣਗਿਣਤ ਜੀਵ-ਜੰਤੂ ਵੀ ਘੁੰਮਦੇ ਹਨ, ਬਹੁਤ ਸਾਰੇ ਛੋਟੇ ਅਤੇ ਵੱਡੇ ਜੀਵ ਉਸ ਵਿੱਚ ਹਨ,
26ਇਸ ਵਿੱਚ ਜਹਾਜ਼ ਆਉਂਦੇ ਅਤੇ ਜਾਂਦੇ ਹਨ, ਨਾਲੇ ਇੱਕ ਵਿਸ਼ਾਲ ਜਾਨਵਰ ਲਿਵਯਾਥਾਨ ਹੈ, ਜਿਸ ਨੂੰ ਤੁਸੀਂ ਸਮੁੰਦਰ ਵਿੱਚ ਖੇਡਣ ਲਈ ਬਣਾਇਆ ਹੈ।