ਜ਼ਬੂਰਾਂ 104

ਇਸ ਵਿੱਚ ਜਹਾਜ਼ ਆਉਂਦੇ ਅਤੇ ਜਾਂਦੇ ਹਨ, ਨਾਲੇ ਇੱਕ ਵਿਸ਼ਾਲ ਜਾਨਵਰ ਲਿਵਯਾਥਾਨ ਹੈ, ਜਿਸ ਨੂੰ ਤੁਸੀਂ ਸਮੁੰਦਰ ਵਿੱਚ ਖੇਡਣ ਲਈ ਬਣਾਇਆ ਹੈ।

Psalm 104:26 (UKJV) There go the ships: there is that leviathan , whom you have made to play therein.

24ਹੇ ਯਾਹਵੇਹ, ਤੇਰੇ ਕੰਮ ਬਹੁਤ ਸਾਰੇ ਹਨ, ਤੁਸੀਂ ਉਹਨਾਂ ਸਾਰਿਆਂ ਨੂੰ ਆਪਣੇ ਅਦਭੁਤ ਗਿਆਨ ਵਿੱਚ ਬਣਾਇਆ ਹੈ; ਸਾਰੀ ਧਰਤੀ ਤੇਰੇ ਰਚਾਏ ਹੋਏ ਜੀਵਾਂ ਨਾਲ ਭਰੀ ਹੋਈ ਹੈ।

25ਇੱਕ ਪਾਸੇ ਸਮੁੰਦਰ ਹੈ ਜੋ ਚੌੜਾ ਅਤੇ ਡੂੰਘਾ ਹੈ, ਉਸ ਵਿੱਚ ਅਣਗਿਣਤ ਜੀਵ-ਜੰਤੂ ਵੀ ਘੁੰਮਦੇ ਹਨ, ਬਹੁਤ ਸਾਰੇ ਛੋਟੇ ਅਤੇ ਵੱਡੇ ਜੀਵ ਉਸ ਵਿੱਚ ਹਨ,

26ਇਸ ਵਿੱਚ ਜਹਾਜ਼ ਆਉਂਦੇ ਅਤੇ ਜਾਂਦੇ ਹਨ, ਨਾਲੇ ਇੱਕ ਵਿਸ਼ਾਲ ਜਾਨਵਰ ਲਿਵਯਾਥਾਨ ਹੈ, ਜਿਸ ਨੂੰ ਤੁਸੀਂ ਸਮੁੰਦਰ ਵਿੱਚ ਖੇਡਣ ਲਈ ਬਣਾਇਆ ਹੈ।

27ਉਹ ਸਾਰੇ ਇਸ ਆਸ ਵਿੱਚ ਤੇਰੇ ਉੱਤੇ ਨਿਗਾਹ ਰੱਖਦੇ ਹਨ, ਕਿ ਤੂੰ ਵੇਲੇ ਸਿਰ ਉਹਨਾਂ ਨੂੰ ਭੋਜਨ ਦੇਵੇ।

28ਜਦੋਂ ਤੂੰ ਉਹਨਾਂ ਨੂੰ ਭੋਜਨ ਦਿੰਦਾ ਹੈ, ਉਹ ਇਸਨੂੰ ਇਕੱਠਾ ਕਰਦੇ ਹਨ; ਜਦੋਂ ਤੁਸੀਂ ਆਪਣੀ ਮੁੱਠੀ ਖੋਲ੍ਹਦੇ ਹੋ, ਉਹ ਬਹੁਤ ਵਧੀਆ ਚੀਜ਼ਾਂ ਨਾਲ ਰੱਜ ਜਾਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.