ਜ਼ਬੂਰਾਂ 104

ਉਹ ਸਾਰੇ ਇਸ ਆਸ ਵਿੱਚ ਤੇਰੇ ਉੱਤੇ ਨਿਗਾਹ ਰੱਖਦੇ ਹਨ, ਕਿ ਤੂੰ ਵੇਲੇ ਸਿਰ ਉਹਨਾਂ ਨੂੰ ਭੋਜਨ ਦੇਵੇ।

Psalm 104:27 (UKJV) These wait all upon you; that you may give them their food in due season.

25ਇੱਕ ਪਾਸੇ ਸਮੁੰਦਰ ਹੈ ਜੋ ਚੌੜਾ ਅਤੇ ਡੂੰਘਾ ਹੈ, ਉਸ ਵਿੱਚ ਅਣਗਿਣਤ ਜੀਵ-ਜੰਤੂ ਵੀ ਘੁੰਮਦੇ ਹਨ, ਬਹੁਤ ਸਾਰੇ ਛੋਟੇ ਅਤੇ ਵੱਡੇ ਜੀਵ ਉਸ ਵਿੱਚ ਹਨ,

26ਇਸ ਵਿੱਚ ਜਹਾਜ਼ ਆਉਂਦੇ ਅਤੇ ਜਾਂਦੇ ਹਨ, ਨਾਲੇ ਇੱਕ ਵਿਸ਼ਾਲ ਜਾਨਵਰ ਲਿਵਯਾਥਾਨ ਹੈ, ਜਿਸ ਨੂੰ ਤੁਸੀਂ ਸਮੁੰਦਰ ਵਿੱਚ ਖੇਡਣ ਲਈ ਬਣਾਇਆ ਹੈ।

27ਉਹ ਸਾਰੇ ਇਸ ਆਸ ਵਿੱਚ ਤੇਰੇ ਉੱਤੇ ਨਿਗਾਹ ਰੱਖਦੇ ਹਨ, ਕਿ ਤੂੰ ਵੇਲੇ ਸਿਰ ਉਹਨਾਂ ਨੂੰ ਭੋਜਨ ਦੇਵੇ।

28ਜਦੋਂ ਤੂੰ ਉਹਨਾਂ ਨੂੰ ਭੋਜਨ ਦਿੰਦਾ ਹੈ, ਉਹ ਇਸਨੂੰ ਇਕੱਠਾ ਕਰਦੇ ਹਨ; ਜਦੋਂ ਤੁਸੀਂ ਆਪਣੀ ਮੁੱਠੀ ਖੋਲ੍ਹਦੇ ਹੋ, ਉਹ ਬਹੁਤ ਵਧੀਆ ਚੀਜ਼ਾਂ ਨਾਲ ਰੱਜ ਜਾਂਦੇ ਹਨ।

29ਜਦੋਂ ਤੂੰ ਉਹਨਾਂ ਤੋਂ ਆਪਣਾ ਮੂੰਹ ਲੁਕਾਉਂਦਾ ਹੈ, ਉਹ ਘਬਰਾ ਜਾਂਦੇ ਹਨ; ਜਦੋਂ ਤੂੰ ਉਹਨਾਂ ਦੇ ਸਾਹ ਖੋਹ ਲੈਂਦੇ ਹੈ, ਉਹਨਾਂ ਦਾ ਜੀਵਨ ਖਤਮ ਹੋ ਜਾਂਦਾ ਹੈ ਅਤੇ ਉਹ ਉਸੇ ਮਿੱਟੀ ਵਿੱਚ ਮੁੜ ਜਾਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.