3ਉਸ ਦੇ ਪਵਿੱਤਰ ਨਾਮ ਉੱਤੇ ਮਾਣ ਕਰੋ; ਯਾਹਵੇਹ ਨੂੰ ਭਾਲਣ ਵਾਲਿਆਂ ਦੇ ਦਿਲ ਆਨੰਦ ਹੋਣ।
4ਯਾਹਵੇਹ ਤੇ ਉਹ ਦੇ ਸਮਰੱਥ ਦੀ ਭਾਲ ਕਰੋ, ਹਮੇਸ਼ਾ ਉਸ ਦੇ ਦਰਸ਼ਨਾਂ ਨੂੰ ਲੋਚੋ।
5ਉਸ ਦੇ ਅਚਰਜ਼ ਕੰਮਾਂ ਨੂੰ ਜਿਹੜੇ ਉਸ ਨੇ ਕੀਤੇ ਹਨ, ਉਸਦੇ ਚਮਤਕਾਰ ਨੂੰ ਅਤੇ ਨਿਆਂ ਨੂੰ ਜੋ ਉਸ ਨੇ ਕੀਤੇ ਹਨ ਯਾਦ ਰੱਖੋ,
6ਹੇ ਉਸ ਦੇ ਸੇਵਕੋ ਅਬਰਾਹਾਮ ਦੀ ਸੰਤਾਨ, ਹੇ ਯਾਕੋਬ ਦੀ ਸੰਤਾਨ, ਜਿਹੜੇ ਉਸ ਦੇ ਚੁਣੇ ਹੋਏ ਹੋ।
7ਉਹ ਯਾਹਵੇਹ ਸਾਡਾ ਪਰਮੇਸ਼ਵਰ ਹੈ; ਉਸ ਦੇ ਨਿਆਂ ਸਾਰੀ ਧਰਤੀ ਉੱਤੇ ਹਨ।