33ਕਿਉਂਕਿ ਉਹਨਾਂ ਨੇ ਪਰਮੇਸ਼ਵਰ ਦੀ ਆਤਮਾ ਦੇ ਵਿਰੁੱਧ ਬਗਾਵਤ ਕੀਤੀ, ਅਤੇ ਮੋਸ਼ੇਹ ਨੇ ਬਿਨਾਂ ਸੋਚੇ ਸਮਝੇ ਸ਼ਬਦ ਕਹੇ।
34ਯਾਹਵੇਹ ਦੇ ਹੁਕਮ ਦੇ ਅਨੁਸਾਰ ਉਹਨਾਂ ਨੇ ਲੋਕਾਂ ਦਾ ਨਾਸ਼ ਨਾ ਕੀਤਾ,
35ਪਰ ਉਹ ਹੋਰਨਾਂ ਲੋਕਾਂ ਨਾਲ ਰਲ ਗਏ ਅਤੇ ਉਹਨਾਂ ਦੀਆਂ ਰੀਤਾਂ ਨੂੰ ਅਪਣਾ ਲਿਆ।
36ਉਹਨਾਂ ਨੇ ਉਹਨਾਂ ਦੇ ਬੁੱਤਾਂ ਦੀ ਪੂਜਾ ਕੀਤੀ, ਜੋ ਉਹਨਾਂ ਲਈ ਫੰਦਾ ਬਣ ਗਈ।
37ਉਹਨਾਂ ਨੇ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਝੂਠੇ ਦੇਵਤੇ ਲਈ ਬਲੀਦਾਨ ਕੀਤਾ।