ਜ਼ਬੂਰਾਂ 106

ਇਸ ਕਾਰਨ ਯਾਹਵੇਹ ਦਾ ਗੁੱਸਾ ਆਪਣੇ ਲੋਕਾਂ ਉੱਤੇ ਭੜਕਿਆ, ਅਤੇ ਉਸਨੇ ਆਪਣੀ ਵਿਰਾਸਤ ਤੋਂ ਨਫ਼ਰਤ ਕੀਤੀ।

Psalm 106:40 (UKJV) Therefore was the wrath of the LORD kindled against his people, insomuch that he abhorred his own inheritance.

38ਉਸ ਨੇ ਨਿਰਦੋਸ਼ਾਂ ਦਾ ਲਹੂ ਵਹਾਇਆ, ਆਪਣੇ ਹੀ ਪੁੱਤਰਾਂ ਅਤੇ ਧੀਆਂ ਦਾ ਲਹੂ, ਜਿਨ੍ਹਾਂ ਨੂੰ ਉਹਨਾਂ ਨੇ ਕਨਾਨ ਦੇਸ਼ ਦੇ ਬੁੱਤਾਂ ਅੱਗੇ ਚੜ੍ਹਾਇਆ, ਅਤੇ ਧਰਤੀ ਉਹਨਾਂ ਦੇ ਲਹੂ ਨਾਲ ਪਲੀਤ ਕੀਤੀ ਗਈ।

39ਉਹਨਾਂ ਨੇ ਆਪਣੇ ਕੰਮਾਂ ਨਾਲ ਆਪਣੇ ਆਪ ਨੂੰ ਭ੍ਰਿਸ਼ਟ ਕੀਤਾ; ਉਹਨਾਂ ਨੇ ਆਪਣੇ ਕੰਮਾਂ ਨਾਲ ਜਨਾਹ ਕੀਤਾ।

40ਇਸ ਕਾਰਨ ਯਾਹਵੇਹ ਦਾ ਗੁੱਸਾ ਆਪਣੇ ਲੋਕਾਂ ਉੱਤੇ ਭੜਕਿਆ, ਅਤੇ ਉਸਨੇ ਆਪਣੀ ਵਿਰਾਸਤ ਤੋਂ ਨਫ਼ਰਤ ਕੀਤੀ।

41ਪਰਮੇਸ਼ਵਰ ਨੇ ਉਹਨਾਂ ਨੂੰ ਹੋਰਨਾਂ ਕੌਮਾਂ ਦੇ ਅਧੀਨ ਕਰ ਦਿੱਤਾ, ਉਹਨਾਂ ਦੇ ਵਿਰੋਧੀ ਉਹਨਾਂ ਉੱਤੇ ਰਾਜ ਕਰਨ ਲੱਗੇ।

42ਉਹਨਾਂ ਦੇ ਦੁਸ਼ਮਣ ਉਹਨਾਂ ਉੱਤੇ ਭਾਰੀ ਹੁੰਦੇ ਰਹੇ, ਅਤੇ ਉਹ ਉਹਨਾਂ ਦੀ ਸ਼ਕਤੀ ਦੇ ਹੇਠ ਅਧੀਨ ਹੋ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.