ਜ਼ਬੂਰਾਂ 106

ਪਰਮੇਸ਼ਵਰ ਨੇ ਉਹਨਾਂ ਨੂੰ ਹੋਰਨਾਂ ਕੌਮਾਂ ਦੇ ਅਧੀਨ ਕਰ ਦਿੱਤਾ, ਉਹਨਾਂ ਦੇ ਵਿਰੋਧੀ ਉਹਨਾਂ ਉੱਤੇ ਰਾਜ ਕਰਨ ਲੱਗੇ।

Psalm 106:41 (UKJV) And he gave them into the hand of the heathen; and they that hated them ruled over them.

39ਉਹਨਾਂ ਨੇ ਆਪਣੇ ਕੰਮਾਂ ਨਾਲ ਆਪਣੇ ਆਪ ਨੂੰ ਭ੍ਰਿਸ਼ਟ ਕੀਤਾ; ਉਹਨਾਂ ਨੇ ਆਪਣੇ ਕੰਮਾਂ ਨਾਲ ਜਨਾਹ ਕੀਤਾ।

40ਇਸ ਕਾਰਨ ਯਾਹਵੇਹ ਦਾ ਗੁੱਸਾ ਆਪਣੇ ਲੋਕਾਂ ਉੱਤੇ ਭੜਕਿਆ, ਅਤੇ ਉਸਨੇ ਆਪਣੀ ਵਿਰਾਸਤ ਤੋਂ ਨਫ਼ਰਤ ਕੀਤੀ।

41ਪਰਮੇਸ਼ਵਰ ਨੇ ਉਹਨਾਂ ਨੂੰ ਹੋਰਨਾਂ ਕੌਮਾਂ ਦੇ ਅਧੀਨ ਕਰ ਦਿੱਤਾ, ਉਹਨਾਂ ਦੇ ਵਿਰੋਧੀ ਉਹਨਾਂ ਉੱਤੇ ਰਾਜ ਕਰਨ ਲੱਗੇ।

42ਉਹਨਾਂ ਦੇ ਦੁਸ਼ਮਣ ਉਹਨਾਂ ਉੱਤੇ ਭਾਰੀ ਹੁੰਦੇ ਰਹੇ, ਅਤੇ ਉਹ ਉਹਨਾਂ ਦੀ ਸ਼ਕਤੀ ਦੇ ਹੇਠ ਅਧੀਨ ਹੋ ਗਏ।

43ਉਹਨਾਂ ਨੇ ਕਿੰਨੀ ਵਾਰ ਉਹਨਾਂ ਨੂੰ ਛੁਡਾਇਆ, ਪਰ ਉਹਨਾਂ ਨੇ ਲਗਾਤਾਰ ਬਗਾਵਤ ਕੀਤੀ, ਅਤੇ ਉਹ ਆਪਣੇ ਹੀ ਅਪਰਾਧ ਵਿੱਚ ਨਾਸ ਹੁੰਦੇ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.