8ਗਿਲਆਦ ਮੇਰਾ ਹੈ, ਮਨੱਸ਼ੇਹ ਮੇਰਾ ਹੈ; ਇਫ਼ਰਾਈਮ ਮੇਰੇ ਸਿਰ ਦਾ ਟੋਪ ਹੈ, ਯਹੂਦਾਹ ਮੇਰਾ ਰਾਜਦੰਡ ਹੈ।
9ਮੋਆਬ ਮੇਰੇ ਹੱਥ ਧੋਣ ਦੀ ਥਾਂ ਵਾਂਗ ਹੈ, ਅਦੋਮ ਉੱਤੇ ਮੈਂ ਆਪਣੀ ਜੁੱਤੀ ਸੁੱਟਦਾ ਹਾਂ; ਫ਼ਲਿਸਤਿਆਂ ਉੱਤੇ ਮੈਂ ਜਿੱਤ ਦਾ ਨਾਹਰਾ ਮਾਰਦਾ ਹਾਂ।”
10ਕੌਣ ਮੈਨੂੰ ਗੜ੍ਹ ਵਾਲੇ ਸ਼ਹਿਰ ਵਿੱਚ ਲਿਆਵੇਗਾ? ਕੌਣ ਅਦੋਮ ਦੇਸ਼ ਵੱਲ ਮੇਰੀ ਅਗਵਾਈ ਕਰੇਗਾ?
11ਹੇ ਪਰਮੇਸ਼ਵਰ, ਕੀ ਇਹ ਤੂੰ ਨਹੀਂ ਹੈ ਜਿਸ ਨੇ ਹੁਣ ਸਾਨੂੰ ਤਿਆਗ ਦਿੱਤਾ ਹੈ ਅਤੇ ਹੁਣ ਸਾਡੀਆਂ ਫ਼ੌਜਾਂ ਨਾਲ ਨਹੀਂ ਚੱਲਦਾ?
12ਦੁਸ਼ਮਣ ਤੋਂ ਸਾਡੀ ਸਹਾਇਤਾ ਕਰ, ਮਨੁੱਖੀ ਸਹਾਇਤਾ ਵਿਅਰਥ ਹੈ।