8ਉਸਦੇ ਜੀਉਣ ਦੇ ਦਿਨ ਥੋੜੇ ਹੋਣ; ਅਤੇ ਉਸਦਾ ਅਹੁਦਾ ਕੋਈ ਹੋਰ ਲੈ ਲਵੇ।
9ਉਹ ਦੇ ਬੱਚੇ ਯਤੀਮ ਹੋਣ, ਅਤੇ ਉਹ ਦੀ ਪਤਨੀ ਵਿਧਵਾ ਹੋਵੇ।
10ਉਸਦੇ ਬੱਚੇ ਰੁਲਦੇ ਫਿਰਦੇ ਅਤੇ ਭਿਖਾਰੀ ਹੋਣ; ਉਹਨਾਂ ਨੂੰ ਉਹਨਾਂ ਦੇ ਬਰਬਾਦ ਹੋਏ ਘਰਾਂ ਤੋਂ ਭਜਾ ਦਿੱਤਾ ਜਾਵੇ।
11ਇੱਕ ਲੈਣਦਾਰ ਉਸ ਦਾ ਸਭ ਕੁਝ ਖੋਹ ਲਵੇ, ਪਰਾਏ ਉਸ ਦੀ ਮਿਹਨਤ ਦੇ ਫਲ ਨੂੰ ਲੁੱਟ ਲੈਣ।
12ਨਾ ਕੋਈ ਉਹ ਦੇ ਉੱਤੇ ਦਯਾ ਕਰੇ, ਨਾ ਉਹ ਦੇ ਯਤੀਮਾਂ ਉੱਤੇ ਤਰਸ ਕਰੇ।