ਜ਼ਬੂਰਾਂ 111

ਯਾਹਵੇਹ ਦੀ ਉਸਤਤ ਕਰੋ। ਮੈਂ ਆਪਣੇ ਸਾਰੇ ਦਿਲ ਨਾਲ, ਨੇਕ ਲੋਕਾਂ ਦੀ ਸਭਾ ਵਿੱਚ ਯਾਹਵੇਹ ਦੀ ਉਸਤਤ ਕਰਾਂਗਾ।

Psalm 111:1 (UKJV) Praise all of you the LORD. I will praise the LORD with my whole heart, in the assembly of the upright, and in the congregation.

1ਯਾਹਵੇਹ ਦੀ ਉਸਤਤ ਕਰੋ। ਮੈਂ ਆਪਣੇ ਸਾਰੇ ਦਿਲ ਨਾਲ, ਨੇਕ ਲੋਕਾਂ ਦੀ ਸਭਾ ਵਿੱਚ ਯਾਹਵੇਹ ਦੀ ਉਸਤਤ ਕਰਾਂਗਾ।

2ਯਾਹਵੇਹ ਦੇ ਕੰਮ ਮਹਾਨ ਹਨ; ਉਨ੍ਹਾਂ ਸਾਰਿਆਂ ਨੂੰ ਜੋ ਉਸ ਵਿੱਚ ਪ੍ਰਸੰਨ ਹੁੰਦੇ ਹਨ ਉਨ੍ਹਾਂ ਨੂੰ ਸੋਚਣਾ ਚਾਹੀਦਾ ਹੈ।

3ਉਹ ਦੇ ਕੰਮ ਪ੍ਰਤਾਪਵਾਨ ਅਤੇ ਸ਼ਾਨਦਾਰ ਹਨ, ਅਤੇ ਉਹ ਦਾ ਧਰਮ ਸਦਾ ਕਾਇਮ ਰਹੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.