ਜ਼ਬੂਰਾਂ 111

ਯਾਹਵੇਹ ਦੇ ਕੰਮ ਮਹਾਨ ਹਨ; ਉਨ੍ਹਾਂ ਸਾਰਿਆਂ ਨੂੰ ਜੋ ਉਸ ਵਿੱਚ ਪ੍ਰਸੰਨ ਹੁੰਦੇ ਹਨ ਉਨ੍ਹਾਂ ਨੂੰ ਸੋਚਣਾ ਚਾਹੀਦਾ ਹੈ।

Psalm 111:2 (UKJV) The works of the LORD are great, sought out of all them that have pleasure therein.

1ਯਾਹਵੇਹ ਦੀ ਉਸਤਤ ਕਰੋ। ਮੈਂ ਆਪਣੇ ਸਾਰੇ ਦਿਲ ਨਾਲ, ਨੇਕ ਲੋਕਾਂ ਦੀ ਸਭਾ ਵਿੱਚ ਯਾਹਵੇਹ ਦੀ ਉਸਤਤ ਕਰਾਂਗਾ।

2ਯਾਹਵੇਹ ਦੇ ਕੰਮ ਮਹਾਨ ਹਨ; ਉਨ੍ਹਾਂ ਸਾਰਿਆਂ ਨੂੰ ਜੋ ਉਸ ਵਿੱਚ ਪ੍ਰਸੰਨ ਹੁੰਦੇ ਹਨ ਉਨ੍ਹਾਂ ਨੂੰ ਸੋਚਣਾ ਚਾਹੀਦਾ ਹੈ।

3ਉਹ ਦੇ ਕੰਮ ਪ੍ਰਤਾਪਵਾਨ ਅਤੇ ਸ਼ਾਨਦਾਰ ਹਨ, ਅਤੇ ਉਹ ਦਾ ਧਰਮ ਸਦਾ ਕਾਇਮ ਰਹੇਗਾ।

4ਉਸ ਨੇ ਆਪਣੇ ਅਚਰਜ ਕੰਮਾਂ ਨੂੰ ਯਾਦਗਾਰ ਬਣਾਇਆ ਹੈ। ਯਾਹਵੇਹ ਮਿਹਰਬਾਨ ਅਤੇ ਦਿਆਲੂ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.