11ਉਹਨਾਂ ਨੇ ਮੈਨੂੰ ਹਰ ਪਾਸਿਓਂ ਘੇਰ ਲਿਆ, ਪਰ ਮੈਂ ਯਾਹਵੇਹ ਦੇ ਨਾਮ ਉੱਤੇ ਉਹਨਾਂ ਨੂੰ ਵੱਢ ਸੁੱਟਿਆ।
12ਉਹ ਮਧੂ-ਮੱਖੀਆਂ ਵਾਂਗੂੰ ਮੇਰੇ ਆਲੇ-ਦੁਆਲੇ ਘੁੰਮਦੇ ਰਹੇ, ਉਹ ਕੰਡਿਆਂ ਦੀ ਅੱਗ ਵਾਂਗੂੰ ਬੁੱਝ ਗਏ। ਯਾਹਵੇਹ ਦੇ ਨਾਮ ਵਿੱਚ ਮੈਂ ਉਹਨਾਂ ਨੂੰ ਵੱਢ ਸੁੱਟਿਆ।
13ਮੈਨੂੰ ਪਿੱਛੇ ਧੱਕਿਆ ਗਿਆ ਅਤੇ ਡਿੱਗਣ ਵਾਲਾ ਸੀ, ਪਰ ਯਾਹਵੇਹ ਨੇ ਮੇਰੀ ਸਹਾਇਤਾ ਕੀਤੀ।
14ਯਾਹਵੇਹ ਮੇਰੀ ਤਾਕਤ ਅਤੇ ਮੇਰੀ ਰੱਖਿਆ ਹੈ; ਉਹ ਮੇਰੀ ਮੁਕਤੀ ਬਣ ਗਿਆ ਹੈ।
15ਧਰਮੀ ਲੋਕਾਂ ਦੇ ਤੰਬੂਆਂ ਵਿੱਚ ਖੁਸ਼ੀ ਅਤੇ ਜਿੱਤ ਦੇ ਜੈਕਾਰੇ ਗੂੰਜਦੇ ਹਨ, “ਯਾਹਵੇਹ ਦੇ ਸੱਜੇ ਹੱਥ ਨੇ ਮਹਾਨ ਕੰਮ ਕੀਤੇ ਹਨ!