20ਇਹ ਯਾਹਵੇਹ ਦਾ ਦਰਵਾਜ਼ਾ ਹੈ, ਜਿਸ ਵਿੱਚੋਂ ਧਰਮੀ ਲੋਕ ਪ੍ਰਵੇਸ਼ ਕਰ ਸਕਦੇ ਹਨ।
21ਮੈਂ ਤੇਰਾ ਧੰਨਵਾਦ ਕਰਾਂਗਾ ਕਿਉਂ ਜੋ ਤੂੰ ਮੈਨੂੰ ਉੱਤਰ ਦਿੱਤਾ ਹੈ; ਤੁਸੀਂ ਮੇਰੀ ਮੁਕਤੀ ਬਣ ਗਏ ਹੋ।
22ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਰੱਦ ਕੀਤਾ ਸੀ, ਉਹੀ ਖੂੰਜੇ ਦਾ ਪੱਥਰ ਬਣ ਗਿਆ;
23ਇਹ ਸਭ ਯਾਹਵੇਹ ਵੱਲੋਂ ਹੋਇਆ, ਅਤੇ ਇਹ ਸਾਡੀ ਨਜ਼ਰ ਵਿੱਚ ਅਦਭੁਤ ਹੈ।
24ਯਾਹਵੇਹ ਨੇ ਇਹ ਅੱਜ ਹੀ ਕੀਤਾ ਹੈ। ਆਓ ਅੱਜ ਅਸੀਂ ਅਨੰਦ ਹੋਈਏ ਅਤੇ ਖੁਸ਼ ਹੋਈਏ।