2ਇਸਰਾਏਲ ਵੀ ਆਖੇ: “ਉਸ ਦਾ ਪਿਆਰ ਸਦਾ ਕਾਇਮ ਰਹੇਗਾ”
3ਹਾਰੋਨ ਦਾ ਘਰਾਣਾ ਆਖੇ, “ਉਸ ਦਾ ਪਿਆਰ ਸਦਾ ਕਾਇਮ ਰਹੇਗਾ।”
4ਜਿਹੜੇ ਲੋਕ ਯਾਹਵੇਹ ਤੋਂ ਡਰਦੇ ਹਨ, ਉਹ ਆਖਣ: “ਉਸ ਦਾ ਪਿਆਰ ਸਦਾ ਕਾਇਮ ਰਹਿੰਦਾ ਹੈ।”
5ਜਦੋਂ ਮੈਂ ਦੁਖੀ ਹੋਇਆ, ਮੈਂ ਯਾਹਵੇਹ ਨੂੰ ਪੁਕਾਰਿਆ; ਉਹ ਮੈਨੂੰ ਇੱਕ ਵਿਸ਼ਾਲ ਥਾਂ ਵਿੱਚ ਲੈ ਆਇਆ।
6ਯਾਹਵੇਹ ਮੇਰੇ ਨਾਲ ਹੈ, ਮੈਂ ਨਹੀਂ ਡਰਾਂਗਾਂ। ਮਨੁੱਖ ਮੇਰਾ ਕੀ ਕਰ ਸਕਦਾ ਹੈ?