9ਇੱਕ ਨੌਜਵਾਨ ਕਿਵੇਂ ਆਪਣੇ ਮਾਰਗ ਨੂੰ ਸ਼ੁੱਧ ਰੱਖ ਸਕਦਾ ਹੈ? ਉਹ ਤੇਰੇ ਬਚਨ ਦੇ ਅਨੁਸਾਰ ਚੱਲਕੇ।
10ਮੈਂ ਤੈਨੂੰ ਆਪਣੇ ਪੂਰੇ ਦਿਲ ਨਾਲ ਭਾਲਦਾ ਹਾਂ; ਮੈਨੂੰ ਆਪਣੇ ਹੁਕਮਾਂ ਤੋਂ ਭਟਕਣ ਨਾ ਦੇ।
11ਮੈਂ ਤੇਰੇ ਬਚਨ ਨੂੰ ਆਪਣੇ ਦਿਲ ਵਿੱਚ ਰੱਖ ਲਿਆ ਹੈ, ਤਾਂ ਜੋ ਮੈਂ ਤੇਰੇ ਵਿਰੁੱਧ ਪਾਪ ਨਾ ਕਰਾਂ।
12ਯਾਹਵੇਹ, ਤੇਰੀ ਉਸਤਤ ਹੋਵੇ; ਮੈਨੂੰ ਆਪਣੇ ਹੁਕਮ ਸਿਖਾ।
13ਮੈਂ ਆਪਣੇ ਬੁੱਲ੍ਹਾਂ ਨਾਲ ਤੇਰੇ ਸਾਰੇ ਨਿਯਮਾਂ ਨੂੰ ਦੱਸਦਾ ਹਾਂ, ਜੋ ਤੇਰੇ ਮੂੰਹ ਤੋਂ ਆਉਂਦੇ ਹਨ।