133ਤੂੰ ਮੇਰੇ ਕਦਮਾਂ ਨੂੰ ਆਪਣੇ ਬਚਨਾਂ ਅਨੁਸਾਰ ਸਥਿਰ ਕਰਦੇ, ਤਾਂ ਕਿ ਕੋਈ ਪਾਪ ਮੇਰੇ ਉੱਤੇ ਰਾਜ ਨਾ ਕਰੇ।
134ਮੈਨੂੰ ਮਨੁੱਖਾਂ ਦੇ ਜ਼ੁਲਮ ਤੋਂ ਛੁਟਕਾਰਾ ਦੇ, ਤਾਂ ਜੋ ਮੈਂ ਤੇਰੇ ਹੁਕਮਾਂ ਨੂੰ ਮੰਨਾਂ।
135ਆਪਣੇ ਸੇਵਕ ਉੱਤੇ ਆਪਣਾ ਚਿਹਰਾ ਚਮਕਾ ਅਤੇ ਮੈਨੂੰ ਆਪਣੇ ਹੁਕਮ ਸਿਖਾ।
136ਮੇਰੀਆਂ ਅੱਖਾਂ ਵਿੱਚੋਂ ਹੰਝੂਆਂ ਦੀਆਂ ਧਾਰਾਂ ਵਗਦੀਆਂ ਹਨ, ਕਿਉਂ ਜੋ ਉਹ ਤੇਰੀ ਬਿਵਸਥਾ ਦੀ ਪਾਲਣਾ ਨਹੀਂ ਕਰਦੇ।
137ਹੇ ਯਾਹਵੇਹ, ਤੂੰ ਧਰਮੀ ਹੈ, ਅਤੇ ਤੇਰੇ ਨਿਆਂ ਸਿੱਧੇ ਹਨ।