141ਭਾਵੇਂ ਮੈਂ ਨੀਵਾਂ ਅਤੇ ਤੁੱਛ ਹਾਂ, ਮੈਂ ਤੇਰੇ ਉਪਦੇਸ਼ਾਂ ਨੂੰ ਨਹੀਂ ਭੁੱਲਦਾ।
142ਤੇਰੀ ਧਾਰਮਿਕਤਾ ਸਦੀਪਕ ਹੈ ਅਤੇ ਤੇਰੀ ਬਿਵਸਥਾ ਸੱਚੀ ਹੈ।
143ਮੇਰੇ ਉੱਤੇ ਮੁਸੀਬਤ ਅਤੇ ਬਿਪਤਾ ਆਈ ਹੈ, ਪਰ ਤੇਰੇ ਹੁਕਮ ਮੈਨੂੰ ਆਨੰਦ ਦਿੰਦੇ ਹਨ।
144ਤੇਰੀਆਂ ਬਿਧੀਆਂ ਸਦਾ ਧਰਮੀ ਹਨ; ਮੈਨੂੰ ਸਮਝ ਦਿਓ ਕਿ ਮੈਂ ਜੀਵਾਂ।
145ਮੈਂ ਆਪਣੇ ਪੂਰੇ ਦਿਲ ਨਾਲ ਪੁਕਾਰਦਾ ਹਾਂ; ਹੇ ਯਾਹਵੇਹ, ਮੈਨੂੰ ਉੱਤਰ ਦਿਓ, ਅਤੇ ਮੈਂ ਤੇਰੇ ਹੁਕਮਾਂ ਦੀ ਪਾਲਣਾ ਕਰਾਂਗਾ।