166ਹੇ ਯਾਹਵੇਹ, ਮੈਂ ਤੇਰੀ ਮੁਕਤੀ ਦੀ ਉਡੀਕ ਕਰਦਾ ਹਾਂ, ਅਤੇ ਮੈਂ ਤੇਰੇ ਹੁਕਮਾਂ ਦੀ ਪਾਲਣਾ ਕਰਦਾ ਹਾਂ।
167ਮੈਂ ਤੇਰੀਆਂ ਬਿਧੀਆਂ ਨੂੰ ਮੰਨਦਾ ਹਾਂ, ਕਿਉਂ ਜੋ ਮੈਂ ਉਹਨਾਂ ਨੂੰ ਬਹੁਤ ਪਿਆਰ ਕਰਦਾ ਹਾਂ।
168ਮੈਂ ਤੇਰੀਆਂ ਬਿਧੀਆਂ ਅਤੇ ਹੁਕਮਾਂ ਨੂੰ ਮੰਨਦਾ ਹਾਂ, ਕਿਉਂ ਜੋ ਤੂੰ ਮੇਰੇ ਸਾਰੇ ਰਾਹਾਂ ਨੂੰ ਜਾਣਦਾ ਹੈ।
169ਹੇ ਯਾਹਵੇਹ, ਮੇਰੀ ਦੁਹਾਈ ਤੇਰੇ ਤੱਕ ਪਹੁੰਚੇ; ਮੈਨੂੰ ਆਪਣੇ ਬਚਨ ਅਨੁਸਾਰ ਸਮਝ ਦੇ।
170ਮੇਰੀ ਬੇਨਤੀ ਤੇਰੇ ਹਜ਼ੂਰ ਪਹੁੰਚੇ; ਆਪਣੇ ਵਾਅਦੇ ਅਨੁਸਾਰ ਮੈਨੂੰ ਛੁਡਾ।