ਜ਼ਬੂਰਾਂ 119

ਭਾਵੇਂ ਦੁਸ਼ਟ ਮੈਨੂੰ ਰੱਸੀਆਂ ਨਾਲ ਬੰਨ੍ਹਣ, ਪਰ ਮੈਂ ਤੇਰੀ ਬਿਵਸਥਾ ਨੂੰ ਨਹੀਂ ਭੁੱਲਾਂਗਾ।

Psalm 119:61 (UKJV) The bands of the wicked have robbed me: but I have not forgotten your law.

59ਮੈਂ ਆਪਣੇ ਰਾਹਾਂ ਨੂੰ ਸਮਝਿਆ ਅਤੇ ਮੈਂ ਤੇਰੀਆਂ ਬਿਧੀਆਂ ਵੱਲ ਆਪਣੇ ਕਦਮ ਫੇਰ ਲਏ ਹਨ।

60ਮੈਂ ਤੇਰੇ ਹੁਕਮਾਂ ਨੂੰ ਮੰਨਣ ਵਿੱਚ ਦੇਰੀ ਨਹੀਂ ਬਲਕਿ ਜਲਦੀ ਕਰਾਂਗਾ।

61ਭਾਵੇਂ ਦੁਸ਼ਟ ਮੈਨੂੰ ਰੱਸੀਆਂ ਨਾਲ ਬੰਨ੍ਹਣ, ਪਰ ਮੈਂ ਤੇਰੀ ਬਿਵਸਥਾ ਨੂੰ ਨਹੀਂ ਭੁੱਲਾਂਗਾ।

62ਰਾਤ ਨੂੰ ਮੈਂ ਤੁਹਾਡੇ ਧਰਮ ਦੇ ਨਿਯਮਾਂ ਲਈ ਅਤੇ ਤੁਹਾਡਾ ਧੰਨਵਾਦ ਕਰਨ ਲਈ ਉੱਠਦਾ ਹਾਂ।

63ਮੈਂ ਉਹਨਾਂ ਸਭਨਾਂ ਦਾ ਮਿੱਤਰ ਹਾਂ ਜੋ ਤੇਰੇ ਤੋਂ ਡਰਦੇ ਹਨ, ਉਹਨਾਂ ਸਭਨਾਂ ਦਾ ਜੋ ਤੇਰੇ ਹੁਕਮਾਂ ਨੂੰ ਮੰਨਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.