ਜ਼ਬੂਰਾਂ 12

ਅਤੇ ਯਾਹਵੇਹ ਦੇ ਬਚਨ ਸ਼ੁੱਧ ਹਨ, ਜਿਵੇਂ ਕਿ ਉਸ ਚਾਂਦੀ ਵਾਂਗ ਜਿਹੜੀ ਭੱਠੀ ਵਿੱਚ ਤਾਈ ਹੋਈ ਹੈ, ਅਤੇ ਜਿਵੇਂ ਸੋਨਾ ਸੱਤ ਵਾਰ ਸ਼ੁੱਧ ਕੀਤਾ ਗਿਆ ਹੋਵੇ।

Psalm 12:6 (UKJV) The words of the LORD are pure words: as silver tried in a furnace of earth, purified seven times.

4ਜਿਹੜੇ ਕਹਿੰਦੇ ਹਨ, “ਅਸੀਂ ਆਪਣੀਆਂ ਜੀਭਾਂ ਨਾਲ ਜਿੱਤਾਂਗੇ; ਸਾਡੇ ਆਪਣੇ ਬੁੱਲ੍ਹ ਸਾਡੀ ਰੱਖਿਆ ਕਰਨਗੇ, ਸਾਡੇ ਉੱਤੇ ਮਾਲਕ ਕੌਣ ਹੈ?”

5“ਕਿਉਂਕਿ ਗਰੀਬ ਲੁੱਟੇ ਜਾਂਦੇ ਹਨ ਅਤੇ ਲੋੜਵੰਦ ਹੌਂਕੇ ਮਾਰਦੇ ਹਨ, ਹੁਣ ਮੈਂ ਉੱਠਾਂਗਾ,” ਯਾਹਵੇਹ ਆਖਦਾ ਹੈ। “ਮੈਂ ਉਹਨਾਂ ਨੂੰ ਉਹਨਾਂ ਲੋਕਾਂ ਤੋਂ ਬਚਾਵਾਂਗਾ ਜੋ ਉਹਨਾਂ ਨੂੰ ਬਦਨਾਮ ਕਰਦੇ ਹਨ।”

6ਅਤੇ ਯਾਹਵੇਹ ਦੇ ਬਚਨ ਸ਼ੁੱਧ ਹਨ, ਜਿਵੇਂ ਕਿ ਉਸ ਚਾਂਦੀ ਵਾਂਗ ਜਿਹੜੀ ਭੱਠੀ ਵਿੱਚ ਤਾਈ ਹੋਈ ਹੈ, ਅਤੇ ਜਿਵੇਂ ਸੋਨਾ ਸੱਤ ਵਾਰ ਸ਼ੁੱਧ ਕੀਤਾ ਗਿਆ ਹੋਵੇ।

7ਹੇ ਯਾਹਵੇਹ, ਤੁਸੀਂ ਲੋੜਵੰਦਾਂ ਦੀ ਰੱਖਿਆ ਕਰੋਗੇ ਅਤੇ ਦੁਸ਼ਟਾਂ ਤੋਂ ਸਦਾ ਲਈ ਸਾਨੂੰ ਬਚਾਓਗੇ,

8ਜਦੋਂ ਮਨੁੱਖਾਂ ਵਿੱਚ ਬੁਰਾਈ ਦਾ ਆਦਰ ਹੁੰਦਾ ਹੈ, ਤਾਂ ਦੁਸ਼ਟ ਇਧਰ-ਉਧਰ ਭਟਕਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.