1ਮੈਂ ਆਪਣੇ ਦੁੱਖ ਵਿੱਚ ਯਾਹਵੇਹ ਨੂੰ ਪੁਕਾਰਦਾ ਹਾਂ, ਅਤੇ ਉਹ ਮੈਨੂੰ ਉੱਤਰ ਦਿੰਦਾ ਹੈ।
2ਹੇ ਯਾਹਵੇਹ, ਮੈਨੂੰ ਝੂਠੇ ਬੁੱਲ੍ਹਾਂ ਤੋਂ ਅਤੇ ਧੋਖੇਬਾਜ਼ ਜੀਭਾਂ ਤੋਂ ਬਚਾ।
3ਪਰਮੇਸ਼ਵਰ ਤੇਰੇ ਨਾਲ ਕੀ ਕਰੇਗਾ, ਅਤੇ ਉਹ ਤੇਰੇ ਲਈ ਕੀ ਕਰੇਗਾ, ਹੇ ਧੋਖੇਬਾਜ਼ ਜੀਭ?
4ਉਹ ਯੋਧਿਆਂ ਦੇ ਤਿੱਖੇ ਤੀਰਾਂ ਨਾਲ, ਅਤੇ ਝਾੜੀ ਦੇ ਬਲਦੇ ਅੰਗਿਆਰਿਆਂ ਨਾਲ ਤੈਨੂੰ ਸਜ਼ਾ ਦੇਵੇਗਾ।