ਜ਼ਬੂਰਾਂ 120

ਪਰਮੇਸ਼ਵਰ ਤੇਰੇ ਨਾਲ ਕੀ ਕਰੇਗਾ, ਅਤੇ ਉਹ ਤੇਰੇ ਲਈ ਕੀ ਕਰੇਗਾ, ਹੇ ਧੋਖੇਬਾਜ਼ ਜੀਭ?

Psalm 120:3 (UKJV) What shall be given unto you? or what shall be done unto you, you false tongue?

1ਮੈਂ ਆਪਣੇ ਦੁੱਖ ਵਿੱਚ ਯਾਹਵੇਹ ਨੂੰ ਪੁਕਾਰਦਾ ਹਾਂ, ਅਤੇ ਉਹ ਮੈਨੂੰ ਉੱਤਰ ਦਿੰਦਾ ਹੈ।

2ਹੇ ਯਾਹਵੇਹ, ਮੈਨੂੰ ਝੂਠੇ ਬੁੱਲ੍ਹਾਂ ਤੋਂ ਅਤੇ ਧੋਖੇਬਾਜ਼ ਜੀਭਾਂ ਤੋਂ ਬਚਾ।

3ਪਰਮੇਸ਼ਵਰ ਤੇਰੇ ਨਾਲ ਕੀ ਕਰੇਗਾ, ਅਤੇ ਉਹ ਤੇਰੇ ਲਈ ਕੀ ਕਰੇਗਾ, ਹੇ ਧੋਖੇਬਾਜ਼ ਜੀਭ?

4ਉਹ ਯੋਧਿਆਂ ਦੇ ਤਿੱਖੇ ਤੀਰਾਂ ਨਾਲ, ਅਤੇ ਝਾੜੀ ਦੇ ਬਲਦੇ ਅੰਗਿਆਰਿਆਂ ਨਾਲ ਤੈਨੂੰ ਸਜ਼ਾ ਦੇਵੇਗਾ।

5ਮੇਰੇ ਉੱਤੇ ਹਾਏ ਜੋ ਮੈਂ ਮੇਸ਼ੇਕ ਵਿੱਚ ਰਹਿੰਦਾ ਹਾਂ, ਕਿ ਮੈਂ ਕੇਦਾਰ ਦੇ ਤੰਬੂਆਂ ਵਿੱਚ ਵੱਸਦਾ ਹਾਂ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.