2ਮੇਰੀ ਸਹਾਇਤਾ ਯਾਹਵੇਹ ਤੋਂ ਆਉਂਦੀ ਹੈ, ਜਿਹੜਾ ਅਕਾਸ਼ ਅਤੇ ਧਰਤੀ ਨੂੰ ਰਚਨ ਵਾਲਾ ਹੈ।
3ਉਹ ਤੇਰੇ ਪੈਰਾਂ ਨੂੰ ਡੋਲਣ ਨਹੀਂ ਦੇਵੇਗਾ, ਜਿਹੜਾ ਤੁਹਾਡੇ ਉੱਤੇ ਨਜ਼ਰ ਰੱਖਦਾ ਹੈ ਉਹ ਸੌਂਦਾ ਨਹੀਂ ਹੈ।
4ਸੱਚ-ਮੁੱਚ, ਜਿਹੜਾ ਇਸਰਾਏਲ ਉੱਤੇ ਪਹਿਰਾ ਦਿੰਦਾ ਹੈ, ਉਹ ਨਾ ਤਾਂ ਸੌਵੇਂਗਾ ਅਤੇ ਨਾ ਹੀ ਉੰਘਲਾਵੇਗਾ।
5ਯਾਹਵੇਹ ਤੇਰੀ ਦੇਖਭਾਲ ਕਰਦਾ ਹੈ, ਯਾਹਵੇਹ ਤੇਰੇ ਸੱਜੇ ਹੱਥ ਤੇ ਤੇਰਾ ਸਾਯਾ ਹੈ;
6ਦਿਨ ਨੂੰ ਸੂਰਜ, ਅਤੇ ਰਾਤ ਨੂੰ ਚੰਦਰਮਾ ਤੇਰਾ ਕੋਈ ਵੀ ਨੁਕਸਾਨ ਨਹੀਂ ਕਰੇਗਾ।