ਜ਼ਬੂਰਾਂ 121

ਉਹ ਤੇਰੇ ਪੈਰਾਂ ਨੂੰ ਡੋਲਣ ਨਹੀਂ ਦੇਵੇਗਾ, ਜਿਹੜਾ ਤੁਹਾਡੇ ਉੱਤੇ ਨਜ਼ਰ ਰੱਖਦਾ ਹੈ ਉਹ ਸੌਂਦਾ ਨਹੀਂ ਹੈ।

Psalm 121:3 (UKJV) He will not suffer your foot to be moved: he that keeps you will not slumber.

1ਮੈਂ ਪਹਾੜਾਂ ਵੱਲ ਆਪਣੀਆਂ ਅੱਖਾਂ ਚੁੱਕਦਾ ਹਾਂ, ਮੇਰੀ ਸਹਾਇਤਾ ਕਿੱਥੋਂ ਆਉਂਦੀ ਹੈ?

2ਮੇਰੀ ਸਹਾਇਤਾ ਯਾਹਵੇਹ ਤੋਂ ਆਉਂਦੀ ਹੈ, ਜਿਹੜਾ ਅਕਾਸ਼ ਅਤੇ ਧਰਤੀ ਨੂੰ ਰਚਨ ਵਾਲਾ ਹੈ।

3ਉਹ ਤੇਰੇ ਪੈਰਾਂ ਨੂੰ ਡੋਲਣ ਨਹੀਂ ਦੇਵੇਗਾ, ਜਿਹੜਾ ਤੁਹਾਡੇ ਉੱਤੇ ਨਜ਼ਰ ਰੱਖਦਾ ਹੈ ਉਹ ਸੌਂਦਾ ਨਹੀਂ ਹੈ।

4ਸੱਚ-ਮੁੱਚ, ਜਿਹੜਾ ਇਸਰਾਏਲ ਉੱਤੇ ਪਹਿਰਾ ਦਿੰਦਾ ਹੈ, ਉਹ ਨਾ ਤਾਂ ਸੌਵੇਂਗਾ ਅਤੇ ਨਾ ਹੀ ਉੰਘਲਾਵੇਗਾ।

5ਯਾਹਵੇਹ ਤੇਰੀ ਦੇਖਭਾਲ ਕਰਦਾ ਹੈ, ਯਾਹਵੇਹ ਤੇਰੇ ਸੱਜੇ ਹੱਥ ਤੇ ਤੇਰਾ ਸਾਯਾ ਹੈ;

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.