ਜ਼ਬੂਰਾਂ 135

ਤੁਸੀਂ ਜੋ ਯਾਹਵੇਹ ਦੇ ਘਰ ਵਿੱਚ ਸੇਵਾ ਕਰਦੇ ਹੋ, ਸਾਡੇ ਪਰਮੇਸ਼ਵਰ ਦੇ ਘਰ ਦੇ ਦਰਬਾਰਾਂ ਵਿੱਚ ਉਸਦੀ ਉਸਤਤ ਕਰੋ।

Psalm 135:2 (UKJV) All of you that stand in the house of the LORD, in the courts of the house of our God.

1ਯਾਹਵੇਹ ਦੀ ਮਹਿਮਾ ਹੋਵੇ। ਯਾਹਵੇਹ ਦੇ ਨਾਮ ਦੀ ਉਸਤਤ ਕਰੋ; ਹੇ ਯਾਹਵੇਹ ਦੇ ਸੇਵਕੋ, ਯਾਹਵੇਹ ਦੀ ਮਹਿਮਾ ਕਰੋ।

2ਤੁਸੀਂ ਜੋ ਯਾਹਵੇਹ ਦੇ ਘਰ ਵਿੱਚ ਸੇਵਾ ਕਰਦੇ ਹੋ, ਸਾਡੇ ਪਰਮੇਸ਼ਵਰ ਦੇ ਘਰ ਦੇ ਦਰਬਾਰਾਂ ਵਿੱਚ ਉਸਦੀ ਉਸਤਤ ਕਰੋ।

3ਯਾਹਵੇਹ ਦੀ ਉਸਤਤ ਕਰੋ, ਕਿਉਂਕਿ ਯਾਹਵੇਹ ਭਲਾ ਹੈ; ਉਸ ਦੇ ਨਾਮ ਦੀ ਉਸਤਤ ਗਾਓ, ਕਿਉਂ ਜੋ ਇਹ ਚੰਗਾ ਹੈ।

4ਕਿਉਂਕਿ ਯਾਹਵੇਹ ਨੇ ਯਾਕੋਬ ਨੂੰ ਆਪਣਾ ਹੋਣ ਲਈ ਚੁਣਿਆ ਹੈ, ਇਸਰਾਏਲ ਨੂੰ ਆਪਣੀ ਕੀਮਤੀ ਜਾਇਦਾਦ ਵਜੋਂ ਚੁਣਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.