ਜ਼ਬੂਰਾਂ 14

ਮੂਰਖ ਆਪਣੇ ਮਨ ਵਿੱਚ ਆਖਦਾ ਹੈ, “ਕੋਈ ਪਰਮੇਸ਼ਵਰ ਨਹੀਂ ਹੈ।” ਉਹ ਭ੍ਰਿਸ਼ਟ ਹਨ, ਉਹਨਾਂ ਦੇ ਕੰਮ ਮਾੜੇ ਹਨ। ਭਲਾ ਕਰਨ ਵਾਲਾ ਕੋਈ ਨਹੀਂ ਹੈ।

Psalm 14:1 (UKJV) The fool has said in his heart, There is no God. They are corrupt, they have done abominable works, there is none that does good.

1ਮੂਰਖ ਆਪਣੇ ਮਨ ਵਿੱਚ ਆਖਦਾ ਹੈ, “ਕੋਈ ਪਰਮੇਸ਼ਵਰ ਨਹੀਂ ਹੈ।” ਉਹ ਭ੍ਰਿਸ਼ਟ ਹਨ, ਉਹਨਾਂ ਦੇ ਕੰਮ ਮਾੜੇ ਹਨ। ਭਲਾ ਕਰਨ ਵਾਲਾ ਕੋਈ ਨਹੀਂ ਹੈ।

2ਯਾਹਵੇਹ ਸਾਰੀ ਮਨੁੱਖਜਾਤੀ ਨੂੰ ਸਵਰਗ ਤੋਂ ਹੇਠਾਂ ਵੇਖਦਾ ਹੈ ਇਹ ਵੇਖਣ ਲਈ ਕਿ ਕੋਈ ਬੁੱਧਵਾਨ ਪਰਮੇਸ਼ਵਰ ਦਾ ਖੋਜੀ ਹੈ, ਜਾਂ ਨਹੀਂ, ਕੋਈ ਜੋ ਪਰਮੇਸ਼ਵਰ ਨੂੰ ਭਾਲਦਾ ਹੋਵੇ।

3ਸਾਰੇ ਪਰਮੇਸ਼ਵਰ ਤੋਂ ਦੂਰ ਹਨ, ਸਾਰੇ ਭ੍ਰਿਸ਼ਟ ਹੋ ਗਏ ਹਨ; ਕੋਈ ਵੀ ਭਲਾਈ ਨਹੀਂ ਕਰਦਾ, ਇੱਕ ਵੀ ਨਹੀਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.