ਜ਼ਬੂਰਾਂ 142

ਮੈਂ ਆਪਣੀ ਸ਼ਿਕਾਇਤ ਉਹ ਦੇ ਅੱਗੇ ਰੱਖਦਾ ਹਾਂ; ਅਤੇ ਮੈਂ ਉਸ ਦੇ ਅੱਗੇ ਆਪਣਾ ਦੁੱਖ ਖੋਲ੍ਹ ਕੇ ਦੱਸਦਾ ਹਾਂ।

Psalm 142:2 (UKJV) I poured out my complaint before him; I showed before him my trouble.

1ਮੈਂ ਉੱਚੀ ਆਵਾਜ਼ ਵਿੱਚ ਯਾਹਵੇਹ ਨੂੰ ਪੁਕਾਰਦਾ ਹਾਂ; ਮੈਂ ਦਯਾ ਲਈ ਯਾਹਵੇਹ ਅੱਗੇ ਆਪਣੀ ਆਵਾਜ਼ ਉਠਾਉਂਦਾ ਹਾਂ।

2ਮੈਂ ਆਪਣੀ ਸ਼ਿਕਾਇਤ ਉਹ ਦੇ ਅੱਗੇ ਰੱਖਦਾ ਹਾਂ; ਅਤੇ ਮੈਂ ਉਸ ਦੇ ਅੱਗੇ ਆਪਣਾ ਦੁੱਖ ਖੋਲ੍ਹ ਕੇ ਦੱਸਦਾ ਹਾਂ।

3ਜਦੋਂ ਮੇਰਾ ਆਤਮਾ ਮੇਰੇ ਅੰਦਰ ਬੇਹੋਸ਼ ਹੋ ਜਾਂਦਾ ਹੈ, ਤੁਸੀਂ ਹੀ ਮੇਰੇ ਰਾਹ ਦੀ ਰਾਖੀ ਕਰਦੇ ਹੋ। ਜਿਸ ਰਾਹ ਵਿੱਚ ਮੈਂ ਤੁਰਦਾ ਹਾਂ ਲੋਕਾਂ ਨੇ ਮੇਰੇ ਲਈ ਇੱਕ ਫਾਹਾ ਲੁਕਇਆ ਹੈ।

4ਨਿਗਾਹ ਕਰ ਅਤੇ ਵੇਖ, ਮੇਰੇ ਸੱਜੇ ਪਾਸੇ ਕੋਈ ਨਹੀਂ ਹੈ; ਕਿਸੇ ਨੂੰ ਮੇਰੀ ਚਿੰਤਾ ਨਹੀਂ ਹੈ। ਮੇਰੇ ਕੋਲ ਕੋਈ ਪਨਾਹ ਨਹੀਂ ਹੈ; ਕਿਸੇ ਨੂੰ ਮੇਰੀ ਜਾਨ ਦੀ ਪਰਵਾਹ ਨਹੀਂ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.