1ਮੈਂ ਉੱਚੀ ਆਵਾਜ਼ ਵਿੱਚ ਯਾਹਵੇਹ ਨੂੰ ਪੁਕਾਰਦਾ ਹਾਂ; ਮੈਂ ਦਯਾ ਲਈ ਯਾਹਵੇਹ ਅੱਗੇ ਆਪਣੀ ਆਵਾਜ਼ ਉਠਾਉਂਦਾ ਹਾਂ।
2ਮੈਂ ਆਪਣੀ ਸ਼ਿਕਾਇਤ ਉਹ ਦੇ ਅੱਗੇ ਰੱਖਦਾ ਹਾਂ; ਅਤੇ ਮੈਂ ਉਸ ਦੇ ਅੱਗੇ ਆਪਣਾ ਦੁੱਖ ਖੋਲ੍ਹ ਕੇ ਦੱਸਦਾ ਹਾਂ।
3ਜਦੋਂ ਮੇਰਾ ਆਤਮਾ ਮੇਰੇ ਅੰਦਰ ਬੇਹੋਸ਼ ਹੋ ਜਾਂਦਾ ਹੈ, ਤੁਸੀਂ ਹੀ ਮੇਰੇ ਰਾਹ ਦੀ ਰਾਖੀ ਕਰਦੇ ਹੋ। ਜਿਸ ਰਾਹ ਵਿੱਚ ਮੈਂ ਤੁਰਦਾ ਹਾਂ ਲੋਕਾਂ ਨੇ ਮੇਰੇ ਲਈ ਇੱਕ ਫਾਹਾ ਲੁਕਇਆ ਹੈ।