4ਇਸ ਲਈ ਮੇਰਾ ਆਤਮਾ ਮੇਰੇ ਅੰਦਰ ਨਢਾਲ ਹੋ ਜਾਂਦਾ ਹੈ, ਮੇਰੇ ਅੰਦਰ ਮੇਰਾ ਦਿਲ ਦੁਖੀ ਹੈ।
5ਮੈਨੂੰ ਪੁਰਾਣੇ ਦਿਨ ਯਾਦ ਹਨ; ਮੈਂ ਤੇਰੇ ਸਾਰੇ ਕੰਮਾਂ ਦਾ ਧਿਆਨ ਕਰਦਾ ਹਾਂ ਅਤੇ ਮੈਂ ਤੇਰੇ ਹੱਥਾਂ ਦੇ ਕੰਮਾਂ ਦਾ ਵਿਚਾਰ ਕਰਦਾ ਹਾਂ।
6ਮੈਂ ਤੁਹਾਡੇ ਵੱਲ ਆਪਣੇ ਹੱਥ ਫੈਲਾਏ; ਮੈਂ ਸੁੱਕੀ ਜ਼ਮੀਨ ਵਾਂਗ ਤੇਰੇ ਲਈ ਪਿਆਸਾ ਹਾਂ।
7ਹੇ ਯਾਹਵੇਹ, ਮੈਨੂੰ ਜਲਦੀ ਉੱਤਰ ਦੇ; ਮੇਰੀ ਆਤਮਾ ਅਸਫ਼ਲ ਹੋ ਜਾਂਦੀ ਹੈ। ਆਪਣਾ ਮੂੰਹ ਮੈਥੋਂ ਨਾ ਲੁਕਾ ਨਹੀਂ ਤਾਂ ਮੈਂ ਉਹਨਾਂ ਵਰਗਾ ਹੋ ਜਾਵਾਂਗਾ ਜਿਹੜੇ ਕਬਰ ਵਿੱਚ ਚਲੇ ਜਾਂਦੇ ਹਨ।
8ਸਵੇਰ ਮੇਰੇ ਲਈ ਤੇਰੇ ਅਟੱਲ ਪਿਆਰ ਦਾ ਬਚਨ ਲਿਆਵੇ, ਕਿਉਂ ਜੋ ਮੈਂ ਤੇਰੇ ਉੱਤੇ ਆਪਣਾ ਭਰੋਸਾ ਰੱਖਿਆ ਹੈ। ਮੈਨੂੰ ਉਹ ਰਾਹ ਵਿਖਾ ਜਿਸ ਤੇ ਮੈਂ ਚੱਲ ਸਕਾ, ਕਿਉਂ ਜੋ ਮੈਂ ਆਪਣੀ ਜਾਨ ਤੈਨੂੰ ਸੌਂਪਦਾ ਹਾਂ।