ਜ਼ਬੂਰਾਂ 143

ਮੈਨੂੰ ਪੁਰਾਣੇ ਦਿਨ ਯਾਦ ਹਨ; ਮੈਂ ਤੇਰੇ ਸਾਰੇ ਕੰਮਾਂ ਦਾ ਧਿਆਨ ਕਰਦਾ ਹਾਂ ਅਤੇ ਮੈਂ ਤੇਰੇ ਹੱਥਾਂ ਦੇ ਕੰਮਾਂ ਦਾ ਵਿਚਾਰ ਕਰਦਾ ਹਾਂ।

Psalm 143:5 (UKJV) I remember the days of old; I meditate on all your works; I meditate on the work of your hands.

3ਵੈਰੀ ਮੇਰਾ ਪਿੱਛਾ ਕਰਦਾ ਹੈ, ਉਹ ਮੈਨੂੰ ਜ਼ਮੀਨ ਉੱਤੇ ਕੁਚਲਦਾ ਹੈ। ਉਹ ਮੈਨੂੰ ਹਨੇਰੇ ਵਿੱਚ ਵਸਾਉਦਾ ਹੈ, ਜ਼ਿਆਦਾ ਸਮੇਂ ਦੇ ਮਰੇ ਹੋਏ ਮੁਰਦਿਆਂ ਵਾਂਗੂੰ।

4ਇਸ ਲਈ ਮੇਰਾ ਆਤਮਾ ਮੇਰੇ ਅੰਦਰ ਨਢਾਲ ਹੋ ਜਾਂਦਾ ਹੈ, ਮੇਰੇ ਅੰਦਰ ਮੇਰਾ ਦਿਲ ਦੁਖੀ ਹੈ।

5ਮੈਨੂੰ ਪੁਰਾਣੇ ਦਿਨ ਯਾਦ ਹਨ; ਮੈਂ ਤੇਰੇ ਸਾਰੇ ਕੰਮਾਂ ਦਾ ਧਿਆਨ ਕਰਦਾ ਹਾਂ ਅਤੇ ਮੈਂ ਤੇਰੇ ਹੱਥਾਂ ਦੇ ਕੰਮਾਂ ਦਾ ਵਿਚਾਰ ਕਰਦਾ ਹਾਂ।

6ਮੈਂ ਤੁਹਾਡੇ ਵੱਲ ਆਪਣੇ ਹੱਥ ਫੈਲਾਏ; ਮੈਂ ਸੁੱਕੀ ਜ਼ਮੀਨ ਵਾਂਗ ਤੇਰੇ ਲਈ ਪਿਆਸਾ ਹਾਂ।

7ਹੇ ਯਾਹਵੇਹ, ਮੈਨੂੰ ਜਲਦੀ ਉੱਤਰ ਦੇ; ਮੇਰੀ ਆਤਮਾ ਅਸਫ਼ਲ ਹੋ ਜਾਂਦੀ ਹੈ। ਆਪਣਾ ਮੂੰਹ ਮੈਥੋਂ ਨਾ ਲੁਕਾ ਨਹੀਂ ਤਾਂ ਮੈਂ ਉਹਨਾਂ ਵਰਗਾ ਹੋ ਜਾਵਾਂਗਾ ਜਿਹੜੇ ਕਬਰ ਵਿੱਚ ਚਲੇ ਜਾਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.