1ਹੇ ਯਾਹਵੇਹ, ਮੇਰੀ ਪ੍ਰਾਰਥਨਾ ਸੁਣ, ਦਯਾ ਦੇ ਕਾਰਨ ਮੇਰੀ ਪੁਕਾਰ ਸੁਣ; ਤੇਰੀ ਵਫ਼ਾਦਾਰੀ ਅਤੇ ਧਾਰਮਿਕਤਾ ਵਿੱਚ ਮੈਨੂੰ ਉੱਤਰ ਦੇ।
2ਆਪਣੇ ਦਾਸ ਨੂੰ ਨਿਆਂ ਵਿੱਚ ਨਾ ਲਿਆ, ਕਿਉਂ ਜੋ ਤੇਰੇ ਅੱਗੇ ਕੋਈ ਧਰਮੀ ਨਹੀਂ ਹੈ।
3ਵੈਰੀ ਮੇਰਾ ਪਿੱਛਾ ਕਰਦਾ ਹੈ, ਉਹ ਮੈਨੂੰ ਜ਼ਮੀਨ ਉੱਤੇ ਕੁਚਲਦਾ ਹੈ। ਉਹ ਮੈਨੂੰ ਹਨੇਰੇ ਵਿੱਚ ਵਸਾਉਦਾ ਹੈ, ਜ਼ਿਆਦਾ ਸਮੇਂ ਦੇ ਮਰੇ ਹੋਏ ਮੁਰਦਿਆਂ ਵਾਂਗੂੰ।
4ਇਸ ਲਈ ਮੇਰਾ ਆਤਮਾ ਮੇਰੇ ਅੰਦਰ ਨਢਾਲ ਹੋ ਜਾਂਦਾ ਹੈ, ਮੇਰੇ ਅੰਦਰ ਮੇਰਾ ਦਿਲ ਦੁਖੀ ਹੈ।
5ਮੈਨੂੰ ਪੁਰਾਣੇ ਦਿਨ ਯਾਦ ਹਨ; ਮੈਂ ਤੇਰੇ ਸਾਰੇ ਕੰਮਾਂ ਦਾ ਧਿਆਨ ਕਰਦਾ ਹਾਂ ਅਤੇ ਮੈਂ ਤੇਰੇ ਹੱਥਾਂ ਦੇ ਕੰਮਾਂ ਦਾ ਵਿਚਾਰ ਕਰਦਾ ਹਾਂ।