ਜ਼ਬੂਰਾਂ 143

ਹੇ ਯਾਹਵੇਹ, ਮੇਰੀ ਪ੍ਰਾਰਥਨਾ ਸੁਣ, ਦਯਾ ਦੇ ਕਾਰਨ ਮੇਰੀ ਪੁਕਾਰ ਸੁਣ; ਤੇਰੀ ਵਫ਼ਾਦਾਰੀ ਅਤੇ ਧਾਰਮਿਕਤਾ ਵਿੱਚ ਮੈਨੂੰ ਉੱਤਰ ਦੇ।

Psalm 143:1 (UKJV) Hear my prayer, O LORD, give ear to my supplications: in your faithfulness answer me, and in your righteousness.

1ਹੇ ਯਾਹਵੇਹ, ਮੇਰੀ ਪ੍ਰਾਰਥਨਾ ਸੁਣ, ਦਯਾ ਦੇ ਕਾਰਨ ਮੇਰੀ ਪੁਕਾਰ ਸੁਣ; ਤੇਰੀ ਵਫ਼ਾਦਾਰੀ ਅਤੇ ਧਾਰਮਿਕਤਾ ਵਿੱਚ ਮੈਨੂੰ ਉੱਤਰ ਦੇ।

2ਆਪਣੇ ਦਾਸ ਨੂੰ ਨਿਆਂ ਵਿੱਚ ਨਾ ਲਿਆ, ਕਿਉਂ ਜੋ ਤੇਰੇ ਅੱਗੇ ਕੋਈ ਧਰਮੀ ਨਹੀਂ ਹੈ।

3ਵੈਰੀ ਮੇਰਾ ਪਿੱਛਾ ਕਰਦਾ ਹੈ, ਉਹ ਮੈਨੂੰ ਜ਼ਮੀਨ ਉੱਤੇ ਕੁਚਲਦਾ ਹੈ। ਉਹ ਮੈਨੂੰ ਹਨੇਰੇ ਵਿੱਚ ਵਸਾਉਦਾ ਹੈ, ਜ਼ਿਆਦਾ ਸਮੇਂ ਦੇ ਮਰੇ ਹੋਏ ਮੁਰਦਿਆਂ ਵਾਂਗੂੰ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.