1ਯਾਹਵੇਹ ਮੇਰੀ ਚੱਟਾਨ ਹੈ ਉਸਦੀ ਉਸਤਤ ਹੋਵੇ, ਜੋ ਮੇਰੇ ਹੱਥਾਂ ਨੂੰ ਯੁੱਧ ਕਰਨ, ਅਤੇ ਮੇਰੀਆਂ ਉਂਗਲੀਆਂ ਨੂੰ ਲੜਨਾ ਸਿਖਾਉਂਦਾ ਹੈ।
2ਉਹ ਮੇਰਾ ਪਿਆਰਾ ਪਰਮੇਸ਼ਵਰ ਅਤੇ ਮੇਰਾ ਗੜ੍ਹ ਹੈ, ਮੇਰਾ ਗੜ੍ਹ ਅਤੇ ਮੇਰਾ ਛੁਡਾਉਣ ਵਾਲਾ, ਮੇਰੀ ਢਾਲ ਜਿਸ ਵਿੱਚ ਮੈਂ ਪਨਾਹ ਲੈਂਦਾ ਹਾਂ, ਜੋ ਲੋਕਾਂ ਨੂੰ ਮੇਰੇ ਅਧੀਨ ਕਰਦਾ ਹੈ।
3ਹੇ ਯਾਹਵੇਹ, ਮਨੁੱਖ ਕੀ ਹਨ ਜੋ ਤੁਸੀਂ ਉਹਨਾਂ ਦੀ ਦੇਖਭਾਲ ਕਰਦੇ ਹੋ, ਸਿਰਫ ਪ੍ਰਾਣੀ ਹੈ ਜੋ ਤੁਸੀਂ ਉਹਨਾਂ ਬਾਰੇ ਸੋਚਦੇ ਹੋ?