1ਹੇ ਮੇਰੇ ਪਰਮੇਸ਼ਵਰ ਪਾਤਸ਼ਾਹ, ਮੈਂ ਤੇਰੀ ਪ੍ਰਸ਼ੰਸਾ ਕਰਾਂਗਾ; ਮੈਂ ਸਦਾ ਲਈ ਤੇਰੇ ਨਾਮ ਦੀ ਉਸਤਤ ਕਰਾਂਗਾ।
2ਮੈਂ ਹਰ ਰੋਜ਼ ਤੇਰੀ ਉਸਤਤ ਕਰਾਂਗਾ ਅਤੇ ਸਦਾ ਲਈ ਤੇਰੇ ਨਾਮ ਦੀ ਮਹਿਮਾ ਕਰਾਂਗਾ।
3ਯਾਹਵੇਹ ਮਹਾਨ ਹੈ ਅਤੇ ਸਭ ਤੋਂ ਵੱਧ ਉਸਤਤ ਦੇ ਯੋਗ ਹੈ; ਉਸ ਦੀ ਮਹਾਨਤਾ ਨੂੰ ਕੋਈ ਨਹੀਂ ਸਮਝ ਸਕਦਾ।
4ਇੱਕ ਪੀੜ੍ਹੀ ਦੂਸਰੀ ਪੀੜ੍ਹੀ ਨੂੰ ਤੇਰੇ ਕੰਮਾਂ ਬਾਰੇ ਦੱਸੇਗੀ; ਉਹ ਤੇਰੇ ਸ਼ਕਤੀਸ਼ਾਲੀ ਕੰਮਾਂ ਬਾਰੇ ਦੱਸਣਗੇ।