1ਯਾਹਵੇਹ ਦੀ ਉਸਤਤ ਹੋਵੇ, ਹੇ ਮੇਰੀ ਜਾਨ, ਯਾਹਵੇਹ ਦੀ ਉਸਤਤ ਕਰ।
2ਮੈਂ ਸਾਰੀ ਉਮਰ ਯਾਹਵੇਹ ਦੀ ਉਸਤਤ ਕਰਾਂਗਾ; ਮੈਂ ਜਿੰਨਾ ਚਿਰ ਜਿਉਂਦਾ ਰਹਾਂਗਾ ਮੈਂ ਆਪਣੇ ਪਰਮੇਸ਼ਵਰ ਦੀ ਉਸਤਤ ਗਾਵਾਂਗਾ।
3ਹਾਕਮਾਂ ਉੱਤੇ ਭਰੋਸਾ ਨਾ ਰੱਖੋ, ਨਾ ਹੀ ਮਨੁੱਖਾਂ ਉੱਤੇ, ਉਹ ਬਚਾ ਨਹੀਂ ਸਕਦੇ।
4ਜਦੋਂ ਉਹਨਾਂ ਦਾ ਆਤਮਾ ਚਲਿਆ ਜਾਂਦਾ ਹੈ, ਉਹ ਮਿੱਟੀ ਵਿੱਚ ਮੁੜ ਜਾਂਦਾ ਹੈ। ਉਸੇ ਦਿਨ ਉਹਨਾਂ ਦੀਆਂ ਯੋਜਨਾਵਾਂ ਨਾਕਾਮ ਹੋ ਗਈਆਂ।