ਜ਼ਬੂਰਾਂ 146

ਮੁਬਾਰਕ ਹਨ ਉਹ ਜਿਨ੍ਹਾਂ ਦਾ ਸਹਾਰਾ ਯਾਕੋਬ ਦਾ ਪਰਮੇਸ਼ਵਰ ਹੈ, ਜਿਨ੍ਹਾਂ ਦੀ ਆਸ ਆਪਣੇ ਯਾਹਵੇਹ ਵਿੱਚ ਹੈ।

Psalm 146:5 (UKJV) Happy is he that has the God of Jacob for his help, whose hope is in the LORD his God:

3ਹਾਕਮਾਂ ਉੱਤੇ ਭਰੋਸਾ ਨਾ ਰੱਖੋ, ਨਾ ਹੀ ਮਨੁੱਖਾਂ ਉੱਤੇ, ਉਹ ਬਚਾ ਨਹੀਂ ਸਕਦੇ।

4ਜਦੋਂ ਉਹਨਾਂ ਦਾ ਆਤਮਾ ਚਲਿਆ ਜਾਂਦਾ ਹੈ, ਉਹ ਮਿੱਟੀ ਵਿੱਚ ਮੁੜ ਜਾਂਦਾ ਹੈ। ਉਸੇ ਦਿਨ ਉਹਨਾਂ ਦੀਆਂ ਯੋਜਨਾਵਾਂ ਨਾਕਾਮ ਹੋ ਗਈਆਂ।

5ਮੁਬਾਰਕ ਹਨ ਉਹ ਜਿਨ੍ਹਾਂ ਦਾ ਸਹਾਰਾ ਯਾਕੋਬ ਦਾ ਪਰਮੇਸ਼ਵਰ ਹੈ, ਜਿਨ੍ਹਾਂ ਦੀ ਆਸ ਆਪਣੇ ਯਾਹਵੇਹ ਵਿੱਚ ਹੈ।

6ਉਹ ਅਕਾਸ਼ ਅਤੇ ਧਰਤੀ, ਸਮੁੰਦਰ ਅਤੇ ਜੋ ਕੁਝ ਉਨ੍ਹਾਂ ਦੇ ਵਿੱਚ ਹੈ ਬਣਾਉਣ ਵਾਲਾ ਹੈ, ਉਹ ਸਦਾ ਲਈ ਵਫ਼ਾਦਾਰ ਰਹਿੰਦਾ ਹੈ।

7ਉਹ ਦੱਬੇ-ਕੁਚਲੇ ਲੋਕਾਂ ਦਾ ਪੱਖ ਰੱਖਦਾ ਹੈ, ਅਤੇ ਉਹਨਾਂ ਨੂੰ ਭੋਜਨ ਦਿੰਦਾ ਹੈ। ਯਾਹਵੇਹ ਕੈਦੀਆਂ ਨੂੰ ਅਜ਼ਾਦ ਕਰਦਾ ਹੈ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.