5ਮੁਬਾਰਕ ਹਨ ਉਹ ਜਿਨ੍ਹਾਂ ਦਾ ਸਹਾਰਾ ਯਾਕੋਬ ਦਾ ਪਰਮੇਸ਼ਵਰ ਹੈ, ਜਿਨ੍ਹਾਂ ਦੀ ਆਸ ਆਪਣੇ ਯਾਹਵੇਹ ਵਿੱਚ ਹੈ।
6ਉਹ ਅਕਾਸ਼ ਅਤੇ ਧਰਤੀ, ਸਮੁੰਦਰ ਅਤੇ ਜੋ ਕੁਝ ਉਨ੍ਹਾਂ ਦੇ ਵਿੱਚ ਹੈ ਬਣਾਉਣ ਵਾਲਾ ਹੈ, ਉਹ ਸਦਾ ਲਈ ਵਫ਼ਾਦਾਰ ਰਹਿੰਦਾ ਹੈ।
7ਉਹ ਦੱਬੇ-ਕੁਚਲੇ ਲੋਕਾਂ ਦਾ ਪੱਖ ਰੱਖਦਾ ਹੈ, ਅਤੇ ਉਹਨਾਂ ਨੂੰ ਭੋਜਨ ਦਿੰਦਾ ਹੈ। ਯਾਹਵੇਹ ਕੈਦੀਆਂ ਨੂੰ ਅਜ਼ਾਦ ਕਰਦਾ ਹੈ,
8ਯਾਹਵੇਹ ਅੰਨ੍ਹਿਆਂ ਦੀਆਂ ਅੱਖਾਂ ਖੋਲ ਦਿੰਦਾ ਹੈ, ਯਾਹਵੇਹ ਝੁਕਿਆ ਹੋਇਆ ਨੂੰ ਉੱਚਾ ਕਰਦਾ ਹੈ, ਯਾਹਵੇਹ ਧਰਮੀਆਂ ਨੂੰ ਪਿਆਰ ਕਰਦਾ ਹੈ।
9ਯਾਹਵੇਹ ਪਰਦੇਸੀਆਂ ਦੀ ਦੇਖਭਾਲ ਕਰਦਾ ਹੈ, ਅਤੇ ਯਤੀਮਾਂ ਅਤੇ ਵਿਧਵਾਵਾਂ ਨੂੰ ਸੰਭਾਲਦਾ ਹੈ, ਪਰ ਉਹ ਦੁਸ਼ਟਾਂ ਦੇ ਰਾਹਾਂ ਨੂੰ ਰੋਕਦਾ ਹੈ।