4ਜਿਹੜੇ ਹੋਰ ਦੇਵਤਿਆਂ ਦੇ ਮਗਰ ਭੱਜਦੇ ਹਨ, ਉਹ ਹੋਰ ਵੀ ਦੁੱਖ ਭੋਗਣਗੇ। ਮੈਂ ਇਹੋ ਜਿਹੇ ਦੇਵਤਿਆਂ ਲਈ ਲਹੂ ਦੀਆਂ ਭੇਟਾਂ ਨਹੀਂ ਡੋਲ੍ਹਾਂਗਾ, ਨਾ ਮੈਂ ਆਪਣੇ ਬੁੱਲ੍ਹਾਂ ਉੱਤੇ ਉਹਨਾਂ ਦੇ ਨਾਮ ਲਵਾਂਗਾ।
5ਹੇ ਯਾਹਵੇਹ, ਕੇਵਲ ਤੂੰ ਹੀ ਮੇਰੀ ਵਿਰਾਸਤ ਅਤੇ ਮੇਰੇ ਪਿਆਲਾ ਦਾ ਭਾਗ ਹੈ; ਤੂੰ ਮੇਰੀ ਸੁਰੱਖਿਆ ਕਰਦਾ ਹੈ।
6ਸੀਮਾ ਰੇਖਾਵਾਂ ਮੇਰੇ ਲਈ ਸੁਹਾਵਣੇ ਸਥਾਨਾਂ ਵਿੱਚ ਡਿੱਗ ਗਈਆਂ ਹਨ; ਯਕੀਨਨ ਮੇਰੇ ਕੋਲ ਇੱਕ ਅਨੰਦਦਾਇਕ ਵਿਰਸਾ ਹੈ।
7ਮੈਂ ਯਾਹਵੇਹ ਦੀ ਮਹਿਮਾ ਕਰਾਂਗਾ, ਜੋ ਮੈਨੂੰ ਸਲਾਹ ਦਿੰਦਾ ਹੈ; ਰਾਤ ਨੂੰ ਵੀ ਮੇਰਾ ਦਿਲ ਮੈਨੂੰ ਸਿਖਾਉਂਦਾ ਹੈ।
8ਮੈਂ ਆਪਣੀ ਨਿਗਾਹ ਸਦਾ ਯਾਹਵੇਹ ਉੱਤੇ ਰੱਖਦਾ ਹਾਂ। ਕਿਉਂਕਿ ਉਹ ਮੇਰੇ ਸੱਜੇ ਹੱਥ ਹੈ, ਇਸ ਲਈ ਮੈਂ ਨਾ ਡੋਲਾਂਗਾ।