2ਮੈਂ ਯਾਹਵੇਹ ਨੂੰ ਆਖਦਾ ਹਾਂ, “ਤੂੰ ਮੇਰਾ ਯਾਹਵੇਹ ਹੈ; ਤੇਰੇ ਤੋਂ ਬਿਨ੍ਹਾਂ ਮੇਰੇ ਲਈ ਕੋਈ ਵੀ ਚੀਜ਼ ਚੰਗੀ ਨਹੀਂ ਹੈ।”
3ਮੈਂ ਉਹਨਾਂ ਪਵਿੱਤਰ ਲੋਕਾਂ ਬਾਰੇ ਆਖਦਾ ਹਾਂ, ਜੋ ਧਰਤੀ ਉੱਤੇ ਹਨ, “ਉਹ ਨੇਕ ਹਨ ਜਿਨ੍ਹਾਂ ਵਿੱਚ ਮੇਰੀ ਖੁਸ਼ੀ ਪੂਰੀ ਹੁੰਦੀ ਹੈ।”
4ਜਿਹੜੇ ਹੋਰ ਦੇਵਤਿਆਂ ਦੇ ਮਗਰ ਭੱਜਦੇ ਹਨ, ਉਹ ਹੋਰ ਵੀ ਦੁੱਖ ਭੋਗਣਗੇ। ਮੈਂ ਇਹੋ ਜਿਹੇ ਦੇਵਤਿਆਂ ਲਈ ਲਹੂ ਦੀਆਂ ਭੇਟਾਂ ਨਹੀਂ ਡੋਲ੍ਹਾਂਗਾ, ਨਾ ਮੈਂ ਆਪਣੇ ਬੁੱਲ੍ਹਾਂ ਉੱਤੇ ਉਹਨਾਂ ਦੇ ਨਾਮ ਲਵਾਂਗਾ।
5ਹੇ ਯਾਹਵੇਹ, ਕੇਵਲ ਤੂੰ ਹੀ ਮੇਰੀ ਵਿਰਾਸਤ ਅਤੇ ਮੇਰੇ ਪਿਆਲਾ ਦਾ ਭਾਗ ਹੈ; ਤੂੰ ਮੇਰੀ ਸੁਰੱਖਿਆ ਕਰਦਾ ਹੈ।
6ਸੀਮਾ ਰੇਖਾਵਾਂ ਮੇਰੇ ਲਈ ਸੁਹਾਵਣੇ ਸਥਾਨਾਂ ਵਿੱਚ ਡਿੱਗ ਗਈਆਂ ਹਨ; ਯਕੀਨਨ ਮੇਰੇ ਕੋਲ ਇੱਕ ਅਨੰਦਦਾਇਕ ਵਿਰਸਾ ਹੈ।