ਜ਼ਬੂਰਾਂ 16

ਮੈਂ ਯਾਹਵੇਹ ਨੂੰ ਆਖਦਾ ਹਾਂ, “ਤੂੰ ਮੇਰਾ ਯਾਹਵੇਹ ਹੈ; ਤੇਰੇ ਤੋਂ ਬਿਨ੍ਹਾਂ ਮੇਰੇ ਲਈ ਕੋਈ ਵੀ ਚੀਜ਼ ਚੰਗੀ ਨਹੀਂ ਹੈ।”

Psalm 16:2 (UKJV) O my soul, you have said unto the LORD, You are my Lord: my goodness extends not to you;

1ਹੇ ਮੇਰੇ ਪਰਮੇਸ਼ਵਰ, ਮੇਰੀ ਰੱਖਿਆ ਕਰ, ਕਿਉਂ ਜੋ ਮੈਂ ਤੇਰੇ ਵਿੱਚ ਪਨਾਹ ਲੈਂਦਾ ਹਾਂ।

2ਮੈਂ ਯਾਹਵੇਹ ਨੂੰ ਆਖਦਾ ਹਾਂ, “ਤੂੰ ਮੇਰਾ ਯਾਹਵੇਹ ਹੈ; ਤੇਰੇ ਤੋਂ ਬਿਨ੍ਹਾਂ ਮੇਰੇ ਲਈ ਕੋਈ ਵੀ ਚੀਜ਼ ਚੰਗੀ ਨਹੀਂ ਹੈ।”

3ਮੈਂ ਉਹਨਾਂ ਪਵਿੱਤਰ ਲੋਕਾਂ ਬਾਰੇ ਆਖਦਾ ਹਾਂ, ਜੋ ਧਰਤੀ ਉੱਤੇ ਹਨ, “ਉਹ ਨੇਕ ਹਨ ਜਿਨ੍ਹਾਂ ਵਿੱਚ ਮੇਰੀ ਖੁਸ਼ੀ ਪੂਰੀ ਹੁੰਦੀ ਹੈ।”

4ਜਿਹੜੇ ਹੋਰ ਦੇਵਤਿਆਂ ਦੇ ਮਗਰ ਭੱਜਦੇ ਹਨ, ਉਹ ਹੋਰ ਵੀ ਦੁੱਖ ਭੋਗਣਗੇ। ਮੈਂ ਇਹੋ ਜਿਹੇ ਦੇਵਤਿਆਂ ਲਈ ਲਹੂ ਦੀਆਂ ਭੇਟਾਂ ਨਹੀਂ ਡੋਲ੍ਹਾਂਗਾ, ਨਾ ਮੈਂ ਆਪਣੇ ਬੁੱਲ੍ਹਾਂ ਉੱਤੇ ਉਹਨਾਂ ਦੇ ਨਾਮ ਲਵਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.